(ਸਮਾਜ ਵੀਕਲੀ)
ਉਹ ਤਾਂ ਸ਼ਾਮ ਸਵੇਰੇ ਜਦ ਵੀ ਮਿਲੇ ਹਮੇਸ਼ ਪਿਤਾ ਜੀ ਨੂੰ,
ਉਸ ਤੋਂ ਕੋਈ ਜਵਾਬ ਨਾ ਦੇ ਹੋਵੇ ਦਸ਼ਮੇਸ਼ ਪਿਤਾ ਜੀ ਨੂੰ,
ਅਪਣੀ ਪੋਤੀ ਦੇ ਸਿਰੋਂ ਚੁੰਨੀ ,
ਪੋਤੀ ਦੇ ਸਿਰੋਂ ਚੁੰਨੀਂ ਸ਼ਰੇ ਬਾਜ਼ਾਰ ਗੁਆਚੀ ਨੂੰ .
ਬਾਬਾ ਲਭਦਾ ਫਿਰਦੈ ਪੋਤਿਆਂ ਦੀ ਦਸਤਾਰ ਗੁਆਚੀ ਨੂੰ.
ਦਾਦਾ ਫਿਰੇ ਭਾਲ਼ਦਾ ਪੋਤਿਆਂ ਦੀ ਦਸਤਾਰ ਗੁਆਚੀ ਨੂੰ.
ਕਹਿੰਦਾ ਆਪਣਾ ਫ਼ਰਜ਼ ਨਿਭਾਇਆ,
ਦੂਜੀ ਕੋਲੋਂ ਨਿਭਿਆ ਨਈਂ .
ਤਾਂ ਹੀ ਤੀਜੀ ਪੀਹੜੀ ਨੂੰ ਸਿੱਖ ਧਰਮ ਦਾ,
ਵਿਰਸਾ ਮਿਲਿਆ ਨਈਂ .
ਕਿੱਦਾਂ ਕਿੱਥੋਂ ਟੋਲ੍ ਲਿਆਵੇ ਉਹ ,
ਕਿੱਥੋਂ ਟੋਲ੍ ਲਿਆਵੇ ਉਹ ਗੁਫ਼ਤਾਰ ਗੁਆਚੀ ਨੂੰ .
ਜੇ ਨਾ ਅੱਜ ਸੰਭਾਲ਼ੇ ਤਾਂ ਵੱਡੇ ਹੋਏ ,
ਸੰਭਾਲ਼ੇ ਨਹੀਂ ਜਾਣੇਂ .
ਇਹ ਔਗੁਣ ਨਿੱਕੇ ਨਿੱਕੇ ਇਹਨਾਂ ਤੋਂ,
ਟਾਲ਼ੇ ਨਹੀਂ ਜਾਣੇਂ .
ਲੱਭਦੈ ਸਿੱਖ ਧਰਮ ਦੀ ਕਿਸ਼ਤੀ ਜੋ ,
ਸਿੱਖ ਧਰਮ ਦੀ ਕਿਸ਼ਤੀ ਜੋ ਮੰਝਧਾਰ ਗੁਆਚੀ ਨੂੰ .
ਕੰਘਾ ਕੇਸ ਕੜਾ ਕਿਰਪਾਨ ਕਛਹਿਰਾ,
ਜੋ ਦਾਤਾਂ ਧਰਮ ਦੀਆਂ .
ਅੰਮਿ੍ਤ ਗੁਰਸਿੱਖੀ ਗੁਰਬਾਣੀ ਨੇ ,
ਸੌਗਾਤਾਂ ਧਰਮ ਦੀਆਂ .
ਜਿਹੜੀ ਬਣਦੀ ਢਾਲ਼ ਮਜ਼ਲੂਮਾਂ ਦੀ,
ਬਣਦੀ ਢਾਲ਼ ਮਜ਼ਲੂਮਾਂ ਦੀ ਤਲਵਾਰ ਗੁਆਚੀ ਨੂੰ .
ਇੱਕ ਦਿਨ ਲੈ ਕੇ ਤੁਰ ਪਿਆ ਸਾਰਿਆਂ ਨੂੰ,
ਚਮਕੌਰ ਗੜੀ੍ ਵੱਲ ਨੂੰ .
ਸਾਰੀ ਦੱਸ ਕਹਾਣੀ ਕਹਿੰਦਾ ਚੱਲਣਾਂ ,
ਹੈ ਸਰਹੰਦ ਕੱਲ੍ ਨੂੰ .
ਤਰਸੇ ਘੋੜਿਆਂ ਵਰਗੀ ਸਿੰਘਾਂ ਦੀ ,
ਘੋੜਿਆਂ ਵਰਗੀ ਸਿੰਘਾਂ ਦੀ ਰਫ਼ਤਾਰ ਗੁਆਚੀ ਨੂੰ .
ਸੋਚੇ ਪਿੰਡ ਰੰਚਣਾਂ ਵਾਲ਼ੇ ਵਰਗੇ ,
ਦੇ ਲੜ ਲਾ ਦੇਈਏ .
ਸਿੱਖਿਆ ਸਿੱਖ ਧਰਮ ਤੇ ਗੁਰਬਾਣੀ,
ਦੀ ਵੀ ਸਮਝਾ ਦੇਈਏ.
ਏਦਾਂ ਲੱਭ ਸਕਦੈਂ ਸਰਦਾਰੀ ਤੂੰ ,
ਲੱਭ ਸਕਦੈ ਸਰਦਾਰੀ ਤੂੰ ਸਰਦਾਰ ਗੁਆਚੀ ਨੂੰ .
ਮੂਲ ਚੰਦ ਸ਼ਰਮਾ ਰੰਚਣਾਂ
94784 08898