ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਸਨੈਕਸ ਪ੍ਰਤੀਯੋਗਤਾ

ਕੈਪਸ਼ਨ : ਆਨਲਾਈਨ ਸਨੈਕਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ।

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫ਼ੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਰਮਿਆਨ ਆਨਲਾਈਨ ਸਨੈਕਸ ਤਿਆਰ ਕਰਨ ਦੀ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਵਿਦਿਆਰਥੀਆਂ ਵੱਡੀ ਗਿਣਤੀ ਵਿਚ ਹਿੱਸਾ ਲਿਆ । ਭਗਤ ਸਿੰਘ ਹਾਊਸ ਤੋਂ ਏਕਮਪ੍ਰੀਤ ਕੌਰ ਤੇ ਹਰਚਿਤ ਕੌਰ ਨੇ ਸਵਾਦਿਸ਼ਟ ਸਨੈਕਸ ਤਿਆਰ ਕੀਤੇ ।

ਲਾਲਾ ਲਾਜਪਤ ਰਾਏ ਹਾਊਸ ਤੋਂ ਸਿਮਰਨਜੀਤ ਕੌਰ, ਨੇਤਾ ਜੀ ਸੁਭਾਸ਼ ਚੰਦਰ ਹਾਊਸ ਤੋਂ ਹਰਮਨਪ੍ਰੀਤ ਕੌਰ ਤੇ ਸ਼ੈਲਜਾ ਅਤੇ ਊਧਮ ਸਿੰਘ ਹਾਊਸ ਤੋਂ ਗੁਰਲੀਨ ਕੌਰ ਤੇ ਕਿਰਨ ਨੇ ਸਵਾਦਿਸ਼ਟ ਸਨੈਕਸ ਤਿਆਰ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਨੇ ਵਿਦਿਆਰਥੀਆਂ ਵੱਲੋਂ ਦਿਖਾਈ ਪ੍ਰਤਿਭਾ ਅਤੇ ਸਟਾਫ਼ ਮੈਂਬਰਾਂ ਵੱਲੋਂ ਕੀਤੇ ਉਪਰਾਲੇ ਦੀ ਪ੍ਰਸੰਸਾ ਕੀਤੀ ।

Previous articleਇਟਲੀ ਵਿੱਚ ਪਹਿਲੀ ਪੰਜਾਬੀ ਮੁਟਿਆਰ ਮੇਘਨਾ ਚੌਧਰੀ ਬਣੀ ਅੰਤਰਰਾਸ਼ਟਰੀ ਹਵਾਬਾਜ਼ੀ ਕਾਨੂੰਨੀ ਸੇਵਾਵਾਂ ਦੀ ਮੁੱਖ ਸਲਾਹਕਾਰ।
Next articleਸੰਜੀਵ ਸ਼ਰਮਾ (ਸੰਨੀ) ਨੂੰ ਜਰਮਨ ਕਾਂਗਰਸ ਵੱਲੋਂ ਹਰਿਆਣਾ ਚੈਪਟਰ ਦਾ ਪ੍ਰਧਾਨ ਨਿਯੁਕਤ ਕਰਨ ਤੇ ਬਹੁਤ ਬਹੁਤ ਵਧਾਈ ,ਸ੍ਰੀ ਰਾਜੀਵ ਬੇਰੀ ਤੇ ਸ੍ਰੀ: ਰਾਜ ਸ਼ਰਮਾ।