ਸ਼ਾਮਚੁਰਾਸੀ, 11 ਮਈ (ਚੁੰਬਰ) (ਸਮਾਜਵੀਕਲੀ) – ਗੁਰੂ ਨਾਨਕ ਖਾਲਸਾ ਕਾਲਜ ਫਾਰ ਵੋਮੈਨ ਸ਼ਾਮਚੁਰਾਸੀ ਦੀ ਪ੍ਰਿੰ. ਡਾ. ਜਸਵੀਰ ਕੌਰ ਢਿੱਲੋਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਕਰਕੇ ਚੱਲ ਰਹੇ ਲਾਕਡਾਉਡ ਦੌਰਾਨ ਕਾਲਜ ਨੇ ਯੂਨੀਵਰਸਿਟੀਆਂ ਦੀਆਂ ਹਦਾਇਤਾਂ ਤੇ ਆਨ ਲਾਈਨ ਪੜਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਸਕੂਲ ਕਾਲਜ ਬੰਦ ਹੋਣ ਕਾਰਨ ਕਾਲਜ ਦਾ ਸਮੁੱਚਾ ਸਟਾਫ ਆਨ ਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਘਰੇ ਬੈਠ ਕੇ ਹੀ ਸਮੈਸਟਰ ਸਿੱਖਿਆ ਪ੍ਰਦਾਨ ਕਰਵਾਏਗਾ। ਉਨਾਂ ਕਿਹਾ ਕਿ ਇਸ ਤਰਾਂ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਹੀਂ ਹੋਵੇਗਾ ਅਤੇ ਉਹ ਲਗਾਤਾਰ ਟੀਚਰਾਂ ਦੀ ਅਗਵਾਈ ਹੇਠ ਸਿੱਖਿਆ ਨਾਲ ਜੁੜੇ ਰਹਿਣਗੇ। ਇਸ ਕਾਰਜ ਲਈ ਉਨਾਂ ਕਾਲਜ ਸਟਾਫ ਨੂੰ ਵੀ ਸਮੁੱਚੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।
HOME ਗੁਰੁ ਨਾਨਕ ਖਾਲਸਾ ਕਾਲਜ (ਲੜਕੀਆਂ) ਸ਼ਾਮਚੁਰਾਸੀ ‘ਚ ਆਨ ਲਾਈਨ ਪੜ•ਾਈ ਸ਼ੁਰੂ