ਅੱਪਰਾ (ਸਮਾਜ ਵੀਕਲੀ)-ਅੱਪਰਾ ਦੇ ਵਸਨੀਕ ਪਾਵਰ ਲਿਫਟਰ ਗੁਰਮੀਤ ਸਿੰਘ (ਰਿਟਾਇਰਡ ਡੀ. ਪੀ. ਮਾਸਟਰ) ਨੇ ਪੰਜਾਬ ਸਟੇਟ ਪਾਵਰ ਲਿਫਟਿੰਗ ਐਸੋਸ਼ੀਏਸ਼ਨ ਦੁਆਰਾ ਕਰਵਾਈ ਗਈ ਪਾਵਰ ਲਿਫਟਿੰਗ ਤੇ ਬੈਂਚ ਪ੍ਰੈੱਸ ਚੈਪਅਨਸ਼ਿਪ ’ਚ ਦੋ ਸੋਨੇ ਦੇ ਤਗਮੇ ਜਿੱਤਣ ’ਚ ਸਫਲਤਾ ਪ੍ਰਾਪਤ ਕੀਤੀ ਹੈ। ਪਾਵਰ ਲਿਫਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਨੇ ਨਡਾਲਾ ਵਿਖੇ ਆਯੋਜਿਤ ਸਟੇਟ ਪਾਵਰ ਲਿਫਟਿੰਗ ਤੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ (ਮਾਸਟਰ-3) ਦੇ 60 ਸਾਲ ਤੋਂ ਉਪਰ ਉਮਰ ਹੱਦ ਦੇ 93 ਕਿਲੋਗ੍ਰਾਮ ਭਾਰ ਵਰਗ ’ਚ 85 ਕਿਲੋਗ੍ਰਾਮ ਦੀ ਬੈਂਚ ਪ੍ਰੈੱਸ ਕਿੱਟ ਦੇ ਨਾਲ ਤੇ ਕਿੱਟ ਤੋਂ ਬਗੈਰ ਲਗਾ ਕੇ ਦੋ ਗੋਲਡ ਮੈਡਲ ਹਾਸਲ ਕੀਤੇ।
HOME ਗੁਰਮੀਤ ਸਿੰਘ ਨੇ ਬੈਂਚ ਪ੍ਰੈੱਸ ਚੈਂਪੀਅਨਸ਼ਿਪ ’ਚ ਜਿੱਤੇ ਦੋ ਸੋਨੇ ਦੇ ਤਗਮੇ