ਕਿਰਤ ਕਰਨ ਦਾ ਸੰਦੇਸ਼ ਦੇਣ ਵਾਲਿਓ
ਤੁਹਾਡੇ ਕਿਰਤੀ ਸੜਕਾਂ ਉੱਤੇ ਉੱਤਰੇ ਹੋਏ,
ਅੱਜ ਫਿਰ ਕਿਸੇ ਰਹਿਬਰ ਦੀ ਲੋੜ ਹੈ
ਜੋ ਕਿਰਤੀਆਂ ਦੀ ਪਹਿਚਾਣ ਕਰ ਸਕੇ।
ਅੱਜ ਫਿਰ ਹੱਕ ਨਿਹੱਕ ਹੋ ਨਿਬੜਿਆ
ਹੱਕਾਂ ਵਾਲੇ ਘਰੋਂ ਬੇਘਰ ਹੋ ਗਏ ਹਨ,
ਖਾਣ ਵਾਲੇ ਹੀਟਰਾਂ ਦਾ ਨਿੱਘ ਮਾਣਦੇ
ਖਵਾਉਣ ਵਾਲੇ ਪਰ ਮੱਘਰ ਹੰਡਾ ਰਹੇ।
ਤੁਹਾਡੇ ਗੁਰਪੁਰਬ ਤੇ ਕਿਰਨ ਇੱਕ ਜਾਗੀ
ਮੁੜੇਗਾ ਮੁੱਲ ਕਦੀ ਕਿਰਤੀਆਂ ਦੀ ਭਾਗੀ,
ਘਰਾਂ ਤੋਂ ਦੂਰ ਦਿੱਲੀ ਤੱਕ ਦੀਆਂ ਵਹੀਰਾਂ
ਸਰਕਾਰੀ ਸੋਚ ਨੂੰ ਕਰਨ ਗੀਆਂ ਲੀਰਾਂ।
ਮੁੜ ਜਾਵੇਗਾ ਫਿਰ ਮਿਹਨਤਾਂ ਦਾ ਮੁੱਲ
ਪਰ ਜੇ ਦੁਬਾਰਾ ਨਾ ਹੋਈ ਕੋਈ ਭੁੱਲ ,
ਖੁਦਕੁਸ਼ੀ-ਕਰਜ਼ੇ ਦੇ ਜਾਲ ਤੋੜਨੇ ਪੈਣੇ
ਤਾਂਹੀ ਤੇਰੇ ਸੰਘਰਸ਼ਾਂ ਦੇ ਮੁੱਲ ਪੈਣੇ ।।
ਵੀਨਾ ਰਾਣੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499