ਬਲਾਕ ਪੱਧਰੀ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਦਿਖਾਏ ਜੌਹਰ

(ਸਮਾਜ ਵੀਕਲੀ): ਬਲਾਕ ਬਠਿੰਡਾ ਦੀਆਂ ਐਸ.ਸੀ ਲੜਕੇ ਤੇ ਲੜਕੀਆਂ ਦੀਆਂ ਪੰਜਵੀ ਜਮਾਤ ਦੀਆਂ ਪ੍ਰਾਇਮਰੀ ਪੱਧਰ ’ਤੇ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਦੇ ਖੇਡ ਮੈਦਾਨ ਵਿਖੇ ਕਰਵਾਈਆਂ ਗਈਆਂ। ਬਲਾਕ ਸਿੱਖਿਆ ਅਫਸਰ ਦਰਸ਼ਨ ਸਿੰਘ ਜੀਦਾ ਨੇ ਦੱਸਿਆ ਕਿ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਲੜਕੇ ਤੇ ਲੜਕੀਆਂ ਨੂੰ ਅਗਲੀ ਜਾਮਤ ਵਿਚ ਵਜੀਫ਼ਾ ਦਿੱਤਾ ਜਾਵੇਗਾ। .

ਬਲਾਕ ਸਪੋਰਟਸ ਅਫਸਰ ਬਠਿੰਡਾ ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਬਲਾਕ ਦੀਆਂ ਖੇਡਾਂ ਵਿੱਚ ਲੰਬੀ ਛਾਲ ਲੜਕੀਆਂ ਵਿੱਚ ਮਹਿਕਜੋਤ ਕੌਰ ,ਅਵਨੀਤ ਕੌਰ,ਗੁਰਨੂਰ ਕੌਰ ਲੰਬੀ ਛਾਲ ਲੜਕਿਆਂ ਵਿੱਚ ਮੇਯੰਕ,ਗੁਰਦੇਵ ਸਿੰਘ ,ਸੁਖਮਨ ਸਿੰਘ , 100 ਮੀਟਰ ਲੜਕੀਆਂ ਕਮਲਜੀਤ ਕੌਰ,ਮਨਦੀਪ ਕੌਰ ਸੁਖਪ੍ਰੀਤ ਕੌਰ 100 ਮੀਟਰ ਲੜਕੇ ਵਿੱਚੋਂ ਹੈਰੀ ,ਨਿਰਮਲ ,ਪਵਨ,ਅਤੇ 400 ਮੀਟਰ ਲੜਕੀਆਂ ਵਿੱਚੋਂ ਖੁਸ਼ੀ ,ਕਿਰਨ, ਸੁੱਧਾ ਅਤੇ ਲੜਕਿਆਂ ਵਿੱਚੋਂ ਸ਼ਨੀ ਪ੍ਰਕਾਸ਼ ਅਤੇ ਹਰਮਨ ਇਸੇ ਤਰ੍ਹਾਂ ਕਬੱਡੀ ,ਖੋ-ਖੋ, ਜਿਮਨਾਸਟਿਕ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ ਵਾਲੇ ਜੇਤੂ ਬੱਚਿਆਂ ਨੂੰ ਵਜ਼ੀਫ਼ੇ ਲਈ ਸਿਲੈਕਟ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਹਰਤੇਜ ਸਿੰਘ,ਸਿਮਰਜੀਤ ਕੌਰ, ਲਖਵੀਰ ਕੌਰ,ਰਮਨੀਕ,ਰਾਜਵੀਰ ਸਿੰਘ, ਨਰਿੰਦਰ ਬੱਲੂਆਣਾ,ਜਤਿੰਦਰ ਸ਼ਰਮਾ ਕੋਟ ਸ਼ਮੀਰ, ਭੁਪਿੰਦਰਜੀਤ ਸਿੰਘ,ਰਾਮ ਸਿੰਘ ਗਿੱਲ ਪੱਤੀ, ਜਸਪ੍ਰੀਤ ਕੌਰ,ਗਗਨਦੀਪ ਕੌਰ ਆਦਿ ਅਧਿਆਪਕਾਂ ਨੇ ਡਿਊਟੀ ਨਿਭਾਈ ।

 

Previous articleਯਾਦਾਂ ਦੀ ਲੋਅ
Next articleRS Chairman rejects suspension notices on Adani row, AAP stages walkout