ਸਮਤਾ ਸੈਨਿਕ ਦਲ ਪੰਜਾਬ ਇਕਾਈ ਦੇ ਪ੍ਰਧਾਨ ਨੂੰ ਲੱਗਾ ਸਦਮਾ

ਫੋਟੋ ਕੈਪਸ਼ਨ: ਉਘੇ ਅੰਬੇਡਕਰੀ ਤੇ ਬੁੱਧਿਸਟ ਲਾਹੌਰੀ ਰਾਮ ਬਾਲੀ ਅਤੇ ਹੋਰ ਸ਼੍ਰੀਮਤੀ ਜਮੁਨਾ ਦੇਵੀ ਨੂੰ ਫੁੱਲ ਅਰਪਿਤ ਕਰਦੇ ਹੋਏ

ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਪ੍ਰਧਾਨ ਜਸਵਿੰਦਰ ਵਰਿਆਣਾ ਨੂੰ ਗਹਿਰਾ ਸਦਮਾ ਲੱਗਾ ਹੈ। ਵਰਿਆਣਾ ਜੀ ਦੀ ਮਾਤਾ ਸ਼੍ਰੀਮਤੀ ਜਮੁਨਾ ਦੇਵੀ ਦਾ ਕੁਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਪਿੰਡ ਵਰਿਆਣਾ ਜਿਲਾ ਜਲੰਧਰ ਵਿਖੇ 10 ਨਵੰਬਰ 2021 ਨੂੰ ਦੇਹਾਂਤ ਹੋ ਗਿਆ. ਸ਼੍ਰੀਮਤੀ ਜਮੁਨਾ ਦੇਵੀ ਦੀ ਸ਼ੋਕ ਸਭਾ ਦਾ ਆਯੋਜਨ ਬੁੱਧ ਰੀਤੀ ਨਾਲ ਵਰਿਆਣਾ ਪਿੰਡ ਦੇ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਕੀਤਾ ਗਿਆ. ਸਤਿਕਾਰਯੋਗ ਭੰਤੇ ਚੰਦਰਕੀਰਤੀ (ਬੁੱਧ ਵਿਹਾਰ ਤਰਖਾਣ ਮਾਜਰਾ) ਨੇ ਸ਼ਰੋਤਿਆਂ ਨੂੰ ਤ੍ਰਿਸ਼ਰਣ ਅਤੇ ਪੰਚਸ਼ੀਲ ਦਾ ਪਾਠ ਗ੍ਰਹਿਣ ਕਰਾਉਣ ਉਪਰੰਤ ਪ੍ਰਵਚਨ ਕੀਤੇ. ਭੰਤੇ ਜੀ ਨੇ ਉਨ੍ਹਾਂ ਨੂੰ ਬੁੱਧ ਦਰਸ਼ਨ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਬੁੱਧ ਧੱਮ ਹੀ ਸਾਡਾ ਮੂਲ ਧਰਮ ਹੈ. ਪ੍ਰਸਿੱਧ ਅੰਬੇਡਕਰਵਾਦੀ , ਲੇਖਕ, ਚਿੰਤਕ ਅਤੇ ਸੰਪਾਦਕ ਭੀਮ ਪੱਤਰਿਕਾ ਸ੍ਰੀ ਲਾਹੌਰੀ ਰਾਮ ਬਾਲੀ (ਐਲਆਰ ਬਾਲੀ) ਨੇ ਸ਼੍ਰੀਮਤੀ ਜਮੁਨਾ ਦੇਵੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੁੱਧ ਧੱਮ ਹੀ ਇੱਕ ਅਜਿਹਾ ਧਰਮ ਹੈ ਜੋ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਸਿਖਾਉਂਦਾ ਹੈ. ਬੁੱਧ ਧਰਮ ਪ੍ਰਗਿਆ, ਸ਼ੀਲ ਅਤੇ ਕਰੁਣਾ ਦੀ ਸਿਖਿਆ ਦਿੰਦਾ ਹੈ. ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਅਤੇ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਨੇ ਸ਼੍ਰੀ ਜਸਵਿੰਦਰ ਵਰਿਆਣਾ ਨੂੰ ਸ਼ੋਕ ਸੰਦੇਸ਼ ਭੇਜੇ. ਇਸ ਮੌਕੇ ਹੋਰਨਾਂ ਤੋਂ ਅਲਾਵਾ ਸਾਬਕਾ ਡੀਪੀਆਈ (ਕਾਲਜਾਂ) ਸੋਹਨ ਲਾਲ, ਡਾ. ਮਹਿੰਦਰ ਸੰਧੂ, ਬਲਦੇਵ ਰਾਜ ਭਾਰਦਵਾਜ, ਤਿਲਕ ਰਾਜ , ਹਰਮੇਸ਼ ਜੱਸਲ, ਕ੍ਰਿਸ਼ਨ ਲਾਲ ਕਲਿਆਣ, ਚਰਨ ਦਾਸ ਸੰਧੂ, ਨਿਰਮਲ ਬਿਨਜੀ, ਚੌਧਰੀ ਪਿਸ਼ੋਰੀ ਲਾਲ, ਵਿਨੋਦ ਕੁਮਾਰ ਕਲੇਰ, ਰਾਜ ਕੁਮਾਰ ਵਰਿਆਣਾ, ਮੈਡਮ ਸੁਦੇਸ਼ ਕਲਿਆਣ ਆਦਿ ਹਾਜਰ ਸਨ. ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਇਕਾਈ।

Previous article ” ਗੁਰਪੁਰਬ ਬਨਾਮ ਸੰਘਰਸ਼ “
Next articleकैसे बचेगी धरती, कैसे बचेगी दुनिया?