ਗੁਰਦਾਸ ਮਾਨ ਨੇ ਕੈਨੇਡਾ ‘ਚ ਇਕ ਦੇਸ਼ ਇਕ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਮੰਗੀ ਮਾਫ਼ੀ

ਜਲੰਧਰ : ਪ੍ਰਮੁੱਖ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕੈਨੇਡਾ ‘ਚ ਉਨ੍ਹਾਂ ਵੱਲੋਂ ਇਕ ਦੇਸ਼ ਇਕ ਭਾਸ਼ਾ ਦੇ ਮੁੱਦੇ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਮਾਫ਼ੀ ਮੰਗ ਲਈ ਹੈ। ਉਨ੍ਹਾਂ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕਈ ਥਾਵਾਂ ‘ਤੇ ਮੁਜ਼ਾਹਰੇ ਹੋਏ। ਉਨ੍ਹਾਂ ਨੇ ਇਨ੍ਹਾਂ ਮੁਜ਼ਾਹਰਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਇਕ ਇਹ ਵਿਹਲਿਆਂ ਦਾ ਕੰਮ ਹੈ। ਉਨ੍ਹਾਂ ਨੇ ਹਾਲਾਂਕਿ ਮਾਂ ਬੋਲੀ ਨੂੰ ਅਹਿਮ ਕਿਹਾ ਸੀ ਪਰ ਨਾਲ ਹੀ ਇਕ ਦੇਸ਼, ਇਕ ਭਾਸ਼ਾ ਦੇ ਮੁੱਦੇ ਦੀ ਵੀ ਹਮਾਇਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਦੇਸ਼ ਦੀ ਇਕ ਭਾਸ਼ਾ ਹੋਣੀ ਚਾਹੀਦੀ ਹੈ ਜਿਵੇਂ ਫਰਾਂਸ ਦੀ ਆਪਣੀ ਭਾਸ਼ਾ ਹੈ, ਜਰਮਨੀ ਦੀ ਆਪਣੀ ਭਾਸ਼ਾ ਹੈ ਅਤੇ ਜੇਕਰ ਸਾਡੇ ਦੇਸ਼ ਦੀ ਆਪਣੀ ਭਾਸ਼ਾ ਹੋਵੇ ਤਾਂ ਇਸ ਵਿਚ ਕੀ ਗ਼ਲਤ ਹੈ। ਜੇਕਰ ਅਸੀਂ ਆਪਣੀ ਮਾਂ ਬੋਲੀ ਨੂੰ ਮਹੱਤਵ ਦਿੰਦੇ ਹਾਂ ਤਾਂ ਸਾਨੂੰ ਮਾਸੀ (ਹਿੰਦੀ) ਨਾਲ ਵੀ ਪਿਆਰ ਕਰਨਾ ਚਾਹੀਦਾ ਹੈ।

Previous articleGangster Kaushal’s kin arrested in Gurugram
Next articleModi accorded grand welcome on return from US