ਗੁਰਦਾਸਪੁਰ ’ਚ ਬੰਦੂਕ ਦੇ ਦਮ ’ਤੇ ਕਾਰ ਅਗਵਾ ਦੀ ਵਾਰਦਾਤ ਮਗਰੋਂ ਪੰਜਾਬ, ਜੰਮੂ ਤੇ ਹਿਮਾਚਲ ਵਿੱਚ ਅਲਰਟ

ਚੰਡੀਗੜ੍ਹ  : ਪੰਜਾਬ ਦੇ ਗੁਰਦਾਸਪੁਰ ਵਿੱਚ ਤਿੰਨ ਵਿਅਕਤੀਆਂ ਵੱਲੋਂ ਬੰਦੂਕ ਦੇ ਦਮ ’ਤੇ ਕਾਰ ਅਗਵਾ ਕਰਨ ਬਾਅਦ ਪੰਜਾਬ ਪੁਲੀਸ ਤੇ ਗੁਆਂਢੀ ਰਾਜਾਂ ਦੀਆਂ ਸੁਰੱਖਿਆ ਏਜੰਸੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਚਿੱਟੀ ਵਰਨਾ ਕਾਰ ਨੂੰ ਰੋਕਿਆ ਤੇ ਹਵਾ ਵਿੱਚ ਗੋਲੀਬਾਰੀ ਕਰਕੇ ਕਾਰ ਖੋਹ ਲਈ। ਅਧਿਕਾਰੀ ਨੇ ਇਸ ਨੂੰ ਦਹਿਸ਼ਤਗਰਦੀ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਨੇ ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਨੂੰ ਪੱਤਰ ਭੇਜ ਕੇ ਸੁਰੱਖਿਆ ਨੂੰ ਵਧਾਉਣ ਲਈ ਕਿਹਾ ਹੈ।

Previous articleਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਸੋਮਵਾਰ ਨੂੰ
Next articleਸੁ਼ਸ਼ਾਂਤ ਰਾਜਪੂਤ ਮੌਤ ਮਾਮਲਾ: ਰੀਆ ਦੇ ਭਰਾ ਸ਼ੌਵਿਕ ਤੇ ਮਿਰਾਂਡਾ ਦਾ 9 ਸਤੰਬਰ ਤੱਕ ਐੱਨਸੀਬੀ ਨੂੰ ਰਿਮਾਂਡ