ਗੁਆਟੇਮਾਲਾ: ਜੇਲ੍ਹ ’ਚ ਝੜਪ ਕਾਰਨ ਛੇ ਕੈਦੀਆਂ ਦੀ ਮੌਤ

ਗੁਆਟੇਮਾਲਾ ਸਿਟੀ ,ਸਮਾਜ ਵੀਕਲੀ: ਪੱਛਮੀ ਗੁਆਟੇਮਾਲਾ ਵਿੱਚ ਇਕ ਜੇਲ ਵਿੱਚ ਕੈਦੀਆਂ ਵਿਚਾਲੇ ਹੋਈ ਝੜਪ ਕਾਰਨ ਘੱਟੋ ਘੱਟ ਛੇ ਕੈਦੀਆਂ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕੋਟੇਜ਼ਲਟੇਨੇਗੋ ਪ੍ਰਾਂਤ ਦੀ ਜੇਲ੍ਹ ਵਿਚ ਵਾਪਰੀ ਜਿੱਥੇ 2,250 ਕੈਦੀ ਬੰਦ ਸਨ।

ਘਟਨਾ ਸਥਾਨ ਦੀਆਂ ਤਸਵੀਰਾਂ ਵਿਚ ਕਈ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਧਿਕਾਰੀ ਜੇਲ੍ਹ ’ਚ ਸਥਿਤੀ ’ਤੇ ਕਾਬੂ ਕਰਨ ਵਿਚ ਕਾਮਯਾਬ ਹੋਏ ਹਨ ਜਾਂ ਨਹੀਂ। ਗੁਆਟੇਮਾਲਾ ਦੀਆਂ ਕੈਦੀਆਂ ਦੀ ਬਹੁਤਾਤ ਵਾਲੀਆਂ ਜੇਲ੍ਹਾਂ ਵਿੱਚ ਪਹਿਲਾਂ ਹੀ ਝੜਪਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕੀ ਸੰਸਦ ਵੱਲੋਂ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਪ੍ਰਸਤਾਵ ਪਾਸ
Next articleTrolls begin after hearing Sivankutty as new Kerala Edu Minister