ਅਮਰੀਕੀ ਸੰਸਦ ਵੱਲੋਂ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਪ੍ਰਸਤਾਵ ਪਾਸ

ਵਾਸ਼ਿੰਗਟਨ ,ਸਮਾਜ ਵੀਕਲੀ: ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਸਬੰਧੀ ਕਮੇਟੀ ਨੇ ਕਰੋਨਾ ਸੰਕਟ ਦੌਰਾਨ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਇੱਕ ਪ੍ਰਸਤਾਵ ਪਾਸ ਬੁੱਧਵਾਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਅਤੇ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕਿ ਭਾਰਤ ਨੂੰ ਮੈਡੀਕਲ ਸਾਜ਼ੋ ਸਾਮਾਨ ਦੀ ਸਪਲਾਈ ਪਹਿਲਾਂ ਵਾਂਗ ਕੀਤੀ ਜਾਵੇ। ਸੰਸਦ ਵਿੱਚ ਇੰਡੀਆ ਕਾਕਸ ਦੇ ਸਹਿ-ਚੇਅਰਮੈਨ ਬਰੈਡ ਸ਼ਰਮਨ ਅਤੇ ਸਟੀਵ ਚਾਬੋਟ ਵੱਲੋਂ ਪੇਸ਼ ਇਸ ਪ੍ਰਸਤਾਵ ਕੋਲ 24 ਸਹਿਯੋਗੀ ਸਪਾਂਸਰ ਸਨ।

ਇਸ ਪ੍ਰਸਤਾਵ ਵਿੱਚ ਕਰੋਨਾ ਮਹਾਮਾਰੀ ਦੇ ਸ਼ੁਰੂ ਵਿਚ ਭਾਰਤ ਵੱਲੋਂ ਕੀਤੀ ਗਈ ਅਮਰੀਕਾ ਦੀ ਮਦਦ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਟੀਕਿਆਂ ਦੇ ਉਤਪਾਦਨ ਵਿਚ ਆਲਮੀ ਪੱਧਰ ’ਤੇ ਭਾਰਤ ਦੀ ਅਹਿਮ ਭੂਮਿਕਾ ਹੈ ਅਤੇ ਉਸ ਵੱਲੋਂ ਹੁਣ ਤਕ ਕੋਵਿਡ-19 ਟੀਕੇ ਦੇ ਸਬੰਧ ਵਿਚ ਦੂਜੇ ਦੇਸ਼ਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਹੁਣ ਅਮਰੀਕਾ ਵੱਲੋਂ ਵੀ ਕਰੋਨਾ ਲਾਗ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਲੋੜੀਂਦਾ ਮੈਡੀਕਲ ਸਾਮਾਨ ਤੁਰੰਤ ਸਪਲਾਈ ਕਰਨਾ ਚਾਹੀਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePM condoles demise of ex-Rajasthan CM Jagannath Pahadia
Next articleਗੁਆਟੇਮਾਲਾ: ਜੇਲ੍ਹ ’ਚ ਝੜਪ ਕਾਰਨ ਛੇ ਕੈਦੀਆਂ ਦੀ ਮੌਤ