ਗੀਤ

(ਸਮਾਜ ਵੀਕਲੀ)

( ਪਰਦੇਸ਼ਣ ਧੀ ਦੀ ਚਿੱਠੀ ਦਾ ਬਾਪੂ ਵੱਲੋਂ ਜ਼ਵਾਬ)

ਚਿੱਠੀ ਪੜ੍ਹ ਕੇ ਉਦਾਸ ਮਨ ਹੋ ਗਿਆ ।
ਖ਼ੂਨ ਅੱਖੀਆਂ ਚੋਂ ਹੰਝੂ ਬਣ ਚੋਅ ਗਿਆ ।
ਬੜੇ ਔਖੇ ਹੁੰਦੇ ਦੁੱਖ ਧੀਆਂ ਪ੍ਰਦੇਸ਼ਣਾ ਦੇ ,
ਮਾਪੇ ਵੀ ਹੋ ਜਾਂਦੇ ਨੇ ਲਾਚਾਰ ਧੀਏ ਰਾਣੀਏ ।
ਕੋਈ ਨਹੀ ਬਾਪ ਚਹੁੰਦਾ ਧੀਆਂ ਹੋਣ ਪ੍ਰਦੇਸੀ,
ਪਰ ਚੱਲਦਾ ਨਹੀ ਜੋਰ ਕੋਈ ਝੱਲੀਏ ਨਿਮਾਣੀਏ।

ਜਾਣਦੀ ਹੈ ਤੂੰ ਧੀਏ ਘਰ ਦੇ ਹਾਲਾਤ ,
ਕਿਵੇਂ ਅਸੀਂ ਇੱਥੇ ਵਕਤ ਗੁਜਾਰਦੇ ।
ਕਰਜ਼ੇ ਦੀ ਪੰਡ ਸਿਰ ਸ਼ਾਹਾਂ ਦਾ ਵਿਆਜ ,
ਰੋਜ਼ ਕਿਸ਼ਤਾਂ ਦੇ ਨਾਲ ਹਾਂ ਉਤਾਰਦੇ।
ਸੋਚਿਆ ਸੀ ਤੂੰ ਤਾਂ ਜਾਕੇ ਵਿੱਚ ਪ੍ਰਦੇਸ਼,
ਸੁੱਖਾਂ ਭਰੀ ਜਿੰਦਗੀ ਬਿਤਾਂਵੀ ਮਰਜਾਣੀਏ।
ਕੋਈ ਨਹੀ ਬਾਪ ਚਾਹੁੰਦਾ ਧੀਆਂ ਹੋਣ ਪ੍ਰਦੇਸੀ ,
ਪਰ ਚੱਲਦਾ ਨਹੀ ਜੋਰ ਕੋਈ ਝੱਲੀਏ ਨਿਮਾਣੀਏ ।

ਮਹਿੰਗੀਆਂ ਪੜ੍ਹਾਈਆਂ ਕਿਸੇ ਕੰਮ ਨਹੀ ਆਈਆਂ ,
ਦਿੰਦੀ ਨੌਕਰੀ ਜੇ ਕੋਈ ਸਰਕਾਰ ਨੀ ।
ਲੋੜ ਕੀ ਸੀ ਐਵੇਂ ਤੈਨੂੰ ਵਿਆਉਂਦੇ ਪ੍ਰਦੇਸ ,
ਜੇ ਕੋਈ ਮਿਲ ਜਾਂਦਾ ਇੱਥੇ ਰੁਜ਼ਗਾਰ ਨੀ।
ਕੀਹਦਾ ਦਿਲ ਕਰੇ ਧੀਏ ਵਤਨਾਂ ਤੋਂ ਦੂਰ ,
ਦਰ – ਦਰ ਦੀ ਹੈ ਖ਼ਾਕ ਅਸੀਂ ਛਾਣੀਏ ।
ਕੋਈ ਨਹੀ ਬਾਪ ਚਾਹੁੰਦਾ ਧੀਆਂ ਹੋਣ ਪ੍ਰਦੇਸੀ ,
ਪਰ ਚੱਲਦਾ ਨਹੀ ਜੋਰ ਕੋਈ ਝੱਲੀਏ ਨਿਮਾਣੀਏ ।

ਛੋਟਾ ਵੀਰ ” ਸੁਖਚੈਨ ” ਤੇਰਾ ਗਿਆ ਸੀ ਪ੍ਰਦੇਸ਼ ,
ਉਹ ਵੀ ਛੱਡਕੇ ਕਮਾਈਆਂ ਘਰ ਆ ਗਿਆ।
ਅੰਮਾਂ ਜਾਏ ਵੀਰ ਛੱਡ ਤੁਰ ਗਏ ਜਹਾਨ ,
ਗਮ ਦਿਲ ਤੇ ਵਿਛੋੜੇ ਵਾਲੇ ਲਾ ਗਿਆ ।
ਚਾਰੇ ਪਾਸਿਉਂ ਪੈਂਦੀ ਰਹੀ ਨਸੀਬਾਂ ਵਾਲੀ ਮਾਰ,
ਕਿਹੜੇ – ਕਿਹੜੇ ਦੁੱਖੜੇ ਫਰੋਲਾਂ ਧੀ ਧਿਆਣੀਏ।
ਕੋਈ ਨਹੀ ਬਾਪ ਚਾਹੁੰਦਾ ਧੀਆਂ ਹੋਣ ਪ੍ਰਦੇਸੀ ,
ਪਰ ਚੱਲਦਾ ਨਹੀ ਜੋਰ ਕੋਈ ਝੱਲੀਏ ਨਿਮਾਣੀਏ

ਸੁਖਚੈਨ ਸਿੰਘ ਚੰਦ ਨਵਾਂ
9914973876

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਓ .ਡੀ. ਐੱਲ ਅਧਿਆਪਕਾਂ ਦੀ ਤ੍ਰਾਸਦੀ”
Next articleਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੈਦਪੁਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ