ਦੁਬਈ ਵਿਚ ਗੁਰੂ ਰਵਿਦਾਸ ਗੁਰੂ ਘਰ ਦੀ ਜ਼ਮੀਨ ਦਾ ਪ੍ਰਬੰਧਕਾਂ ਨੂੰ ਮਿਲਿਆ ਲਾਈਸੈਂਸ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦੁਬਈ ਵਿਚ ਬਣਾਏ ਜਾ ਰਹੇ ਸੋਹਣੇ ਗੁਰੂ ਘਰ ਲਈ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਜ਼ਮੀਨ ਖਰੀਦੀ ਗਈ। ਜਿਸ ਦਾ ਅੱਜ ਲਾਈਸੈਂਸ ਪ੍ਰਬੰਧਕਾਂ ਨੂੰ ਪ੍ਰਵਾਨਗੀ ਹਿੱਤ ਮਿਲ ਗਿਆ ਹੈ। ਇਸ ਖੁਸ਼ੀ ਦੀ ਖ਼ਬਰ ਸਬੰਧੀ ਜਾਣਕਾਰੀ ਦਿੰਦਿਆਂ ਵੈਦ ਹਰੀ ਸਿੰਘ ਅਜਮਾਨ ਅਤੇ ਸਤਪਾਲ ਸਿੰਘ ਨੇ ਦੱਸਿਆ ਕਿ ਸਮਾਜ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਖ਼ਬਰ ਹੈ ਕਿ ਦੁਬਈ ਵਰਗੇ ਮੁਲਕ ਵਿਚ ਜਿੱਥੇ ਹਾਜ਼ਰਾਂ ਦੀ ਤਾਦਾਤ ਵਿਚ ਰਵਿਦਾਸੀਆ ਭਾਈਚਾਰਾ ਵਸਦਾ ਹੈ ਨੂੰ ਇਹ ਗੁਰੂਘਰ ਬਣਾਉਣ ਦੀ ਇਜਾਜਤ ਮਿਲੀ ਹੈ। ਇਸ ਸਬੰਧੀ ਹਰੀ ਸਿੰਘ ਨੇ ਕਿਹਾ ਕਿ ਜਲਦੀ ਹੀ ਇੱਥੇ ਗੁਰੂਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਨਕਸ਼ਾ ਅਤੇ ਬਿਲਡਿੰਗ ਵੀ ਉਸਾਰੀ ਕਰਵਾਉਣ ਲਈ ਹੋਰ ਪ੍ਰਬੰਧਕਾਂ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।

Previous article*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਲੜਕੇ ਵਿਖੇ ਸਕੂਲ ਦਰਸ਼ਨ ਪ੍ਰੋਗਰਾਮ ਦਾ ਸਫਲ ਆਯੋਜਨ
Next articleਘੁੜਿਆਲ ’ਚ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ