(ਸਮਾਜ ਵੀਕਲੀ)
ਸੱਚ ਦਾ ਕੋਈ ਅੱਖਰ ਲਿਖਦੇ,
ਆਪਣੇ ਅੰਦਰ ਫੱਕਰ ਲਿਖਦੇ।
ਦਿਲ ਦਾ ਕੀ ਦਰਦ ਸੁਣਾਵਾਂ,
ਹੋਇਆ ਕਿੱਦਾਂ ਫੱਟੜ ਲਿਖਦੇ।
ਦੋ ਮੱਲਾਂ ‘ਚੋਂ ਇੱਕ ਢਹਿ ਜਾਣਾ,
ਹੋਈ ਸਿਰੇ ਦੀ ਟੱਕਰ ਲਿਖਦੇ।
ਸ਼ਬਦ ਗੁਰੂ ਹੈ ਗਿਆਨ ਜੋ ਵੰਡੇ,
ਬਾਕੀ ਸਭ ਕੁੱਝ ਪੱਥਰ ਲਿਖਦੇ।
ਰਹੇ ਫੈਲਾਉਂਦਾ ਨਫਰਤ ਜਿਹੜਾ ,
ਧਰਮ ਦਾ ਪੂਰਾ ਕੱਟੜ ਲਿਖਦੇ।
ਗਧੇ ਘੋੜੇ ਦਾ ਨਾ ਇੱਕ ਮੁੱਲ ਪਾਈਂ,
ਖੱਚਰ ਹੈ ਤਾਂ ਖੱਚਰ ਲਿਖਦੇ।
ਤੇਈ ਤਿੰਨ ਪੰਨਤਾਲੀ ਤੋਂ ਪਹਿਲਾਂ,
ਬੰਨਵੇ ਪੰਜ ਸੌ ਸੱਤਰ ਲਿਖਦੇ।
ਇੱਕ ਰੋਟੀ ਦੀ ਖਾਤਿਰ ਭਟੋਏ,
ਚਲਾਉਂਦਾ ਕੀ-ਕੀ ਚੱਕਰ ਲਿਖਦੇ।
ਸਰਬਜੀਤ ਸਿੰਘ ਭਟੋਏ
ਚੱਠਾ ਸੇਖਵਾਂ (ਸੰਗਰੂਰ)
9257023345
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly