ਗੀਤ

(ਸਮਾਜ ਵੀਕਲੀ)

ਪੁੱਤਰ ਕਰਦੇ ਐਸ਼ਾ ਅੱਜ ਕੱਲ੍ਹ ਬਾਪੂ ਕਰਨ ਕਮਾਈਆਂ!
ਬੁੱਢੀ ਉਮਰੇ ਵਿੱਚ ਆਸ਼ਰਮ ਦੇਖਾਂ ਰੁਲਦੀਆ ਮਾਈਆਂ!
ਐਥੇ ਕਈ ਮਾਰ ਕੇ ਧੱਕੇ ਖੁਦ ਹੀ ਘਰੋਂ ਭਜਾਉਦੇ ਨੇ!
ਬਾਈ ਸਰਵਣ ਵਰਗੇ ਪੁੱਤਰ ਹੁਣ ਨਾ ਸੌਖੇ ਥਿਆਉਦੇ ਨੇ!

ਉਹ ਨਾ ਰਹਿ ਗਿਆ ਧੀ,ਪੁੱਤਰ ਤੇ ਭੈਣ, ਭਰਾ ਦਾ ਨਾਤਾ!
ਦਰ ਲੋਕਾਂ ਦੇ ਜਾ ਜਾ ਕੇ ਅੱਜ ਬੁੱਤੀਆਂ ਕਰਦੀ ਮਾਤਾ!
ਹਾਂ ਰੋਲਣ ਧੀਆਂ ਪੱਗਾਂ ਕਿਤੇ ਪੁੱਤਰ ਕਹਿਰ ਕਮਾਉਦੇ ਨੇ!
ਬਾਈ ਸਰਵਣ ਵਰਗੇ ਪੁੱਤਰ ਹੁਣ ਨਾ ਸੌਖੇ ਥਿਆਉਦੇ ਨੇ!

ਪੁੱਤ ਨਸ਼ੇੜੀ ਹੋ ਗਏ ਨੇ ਅੱਜ ਮਾਵਾਂ ਤਰਸਣ ਪਾਣੀ ਨੂੰ!
ਇਸ਼ਕ ਮੁਸ਼ਕ ਦਿਆਂ ਚੱਕਰਾਂ ਵਿੱਚ ਭੁੱਲੇ ਧੀ ਧਿਆਣੀ ਨੂੰ !
ਥਾਣੇ ਕਦੇ ਕਚਿਹਰੀ ਦੇ ਵਿੱਚ ਮਾਪੇ ਕਈ ਕੁਰਲਾਉਦੇ ਨੇ!
ਬਾਈ ਸਰਵਣ ਵਰਗੇ ਪੁੱਤਰ ਹੁਣ ਨਾ ਸੌਖੇ ਥਿਆਉਦੇ ਨੇ!

ਅੰਨੇ ਮਾਪਿਆਂ ਨੂੰ ਨਾ ਅੱਜਕਲ੍ਹ ਕੋਈ ਪਾਰ ਲਘਾਉਦੇ!
ਬਈ ਐਥੇ ਚੰਗੇ ਭਲਿਆਂ ਦੇ ਅੱਖੀ ਦੇਖੇ ਘੱਟਾ ਪਾਉਦੇ!
ਪੈਰ ਪੈਰ ਤੇ “ਨਲਹੋਟੀ ਵਾਲਿਆਂ” ਅੱਜ ਰੰਗ ਵਟਾਉਦੇ ਨੇ!
ਬਈ ਸਰਵਣ ਵਰਗੇ ਪੁੱਤਰ ਹੁਣ ਨਾ ਸੌਖੇ ਥਿਆਉਦੇ ਨੇ!

ਮਾਂ, ਬਾਪ ਵੀ ਅੱਜ ਧੀਆਂ ਨੂੰ ਵਿੱਚ ਕੁੱਖਾਂ ਦੇ ਮਾਰਨ ਬਈ!
ਕਹਿੰਦੇ ਕਲਯੁੱਗ ਹਰ ਕੋਈ ਇੱਕ ਦੂਜੇ ਨੂੰ ਚਾਰਨ ਬਈ!
ਖੁਦ ਦੇ ਜੰਮੇ “ਸੁੱਖੀ”ਅੱਜ ਕਲ੍ਹ ਨਵੇਂ ਹੀ ਚੰਦ ਚੜਾਉਦੇ ਨੇ!
ਬਾਈ ਸਰਵਣ ਵਰਗੇ ਪੁੱਤਰ ਹੁਣ ਨਾ ਸੌਖੇ ਥਿਆਉਦੇ ਨੇ!

ਸੁੱਖੀ

Previous articleਮਾਰ ਸਾਡੇ ਪਿੰਡ ਗੇੜਾ
Next articleਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਸੀ ਸਲਮਾਨ ਖ਼ਾਨ