(ਸਮਾਜ ਵੀਕਲੀ)
ਮਾਂ ਦੇ ਮੋਹ ਦਾ ਨਿੱਘ ਜਿਹਾ ਆਵੇ।
ਕੋਲ ਰੁੱਖਾਂ ਜਦ ਜਾਵਾਂ ।
ਮਾਵਾਂ ਵਰਗੇ ਰੁੱਖ ਦੇ ਲੋਕੋ।ਬਿਨ ਰੁੱਖਾਂ ਨਾਲ ਛਾਵਾਂ।
ਰੁੱਖ ਮੈਨੂੰ ਸਖੀਆਂ ਜਿਹੇ ਲੱਗਦੇ।
ਦਾਦੀ ਮਾਂ ਵੀ ਲਗਦੇ।
ਪੋਤੀ-ਪੋਤੀ ਕਹਿਕੇ ਮੈਨੂੰ ।
ਇਹ ਤਾਂ ਰਹਿੰਦੇ ਸੱਦਦੇ।
ਕੋਲ ਇਹਨਾਂ ਦੇ ਹੋਵਾਂ ਨਾ ਜਦ।
ਤੱਕਦੇ ਮੇਰੀ ਰਾਹਵਾਂ।
ਮਾਵਾਂ ਵਰਗੇ ਰੁੱਖ…..
ਪਿੱਪਲ ਬੋਹੜ ਜਿੰਨਾ ਨੂੰ ਕਹਿੰਦੇ।
ਵਾਂਗ ਜਾਂਦੇ ਦੇ ਲਗਦੇ।
ਬਹਿ ਥੜੇ ਤੇ ਗੱਲਾਂ ਕਰਕੇ।
ਬਾਪੂ ਦਿਲ ਸੀ ਭਰਦੇ।
ਕਿੱਥੇ ਉੱਡ ਗੲੀਆਂ ਨੇ ਬਾਪੂ।
ਓ ਸੱਥਾਂ ਦੀਆਂ ਛਾਵਾਂ।
ਮਾਵਾਂ ਵਰਗੇ ਰੁੱਖ….
ਨਿੱਕੇ-ਨਿੱਕੇ ਰੁੱਖਾਂ ਦੇ ਵਿੱਚ।
ਬੈਠਾ ਜਦ ਮੈਂ ਜਾਕੇ।
ਇੰਝ ਲੱਗਦਾ ਹੈ ਬੱਚੇ ਹੱਸਣ।
ਕੋਈ ਗੱਲ ਸੁਣਾਕੇ।
ਕਿੱਥੇ ਗਈਆਂ ਉਹ ਬੱਚਿਆਂ ਦੀਆਂ।
ਫਲ ਖਾਵਣ ਦੀਆਂ ਥਾਵਾਂ।
ਮਾਵਾਂ ਵਰਗੇ ਰੁੱਖ….
ਨਿੰਮ ਬੋਹੜ ਦੇ ਬੈਠਾ ਥੱਲੇ। ਵਿੱਚ ਤਿ੍ਝਣਾ ਲਗਦਾ।
ਕੋਈ ਲੱਗੇ ਚਰਖਾ ਕੱਤਦੀ।
ਕੋਈ ਟੇਰਨੇ ਕਰਦਾ।
ਬਲਵਿੰਦਰ “ਸਰਘੀ” ਪੁੱਛਦੀ ਦਾਦੀ।
ਕਿੱਥੇ ਚਰਖਾ ਡਾਹਵਾਂ।
ਮਾਵਾਂ ਵਰਗੇ ਰੁੱਖ.. ————
ਬਲਵਿੰਦਰ ਕੌਰ ਸਰਘੀ
ਪਿੰਡ ਕੰਗ, ਜ਼ਿਲ੍ਹਾ ਤਰਨ ਤਾਰਨ
ਮੋ:8288959935
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly