ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਿਸ ਦੇ ਮੁੱਖੀ ਵੱਲੋਂ ਸਮੁੱਚੇ ਪੰਜਾਬ ਵਿੱਚ ਨਸ਼ਿਆਂ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਪਿਛਲੇ ਚਾਰ ਪੰਜ ਦਿਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗਾਂ ਕਰਕੇ ਸਮੁੱਚੇ ਪੰਜਾਬ ਵਿੱਚ ਨਸ਼ਿਆਂ ਸਬੰਧੀ ਸਖ਼ਤ ਕਾਰਵਾਈ ਦੇ ਹੁਕਮ ਕੀਤੇ ਹਨ। ਸਮੁੱਚੇ ਪੰਜਾਬ ਵਿੱਚ ਕਾਰਵਾਈਆਂ ਚੱਲ ਰਹੀਆਂ ਹਨ। ਪੁਲਿਸ ਜਿਲਾ ਖੰਨਾ ਦੇ ਅਧੀਨ ਪੈਂਦੇ ਇਲਾਕੇ ਵਿੱਚ ਖੰਨਾਂ ਦੇ ਐਸ ਐਸ ਪੀ ਮੈਡਮ ਜੋਤੀ ਯਾਦਵ ਵੀ ਪੁਲਸ ਅਫਸਰਾਂ ਦੇ ਨਾਲ ਖੰਨਾ ਵਿਚ ਜਾ ਕੇ ਨਸ਼ਿਆਂ ਤੇ ਨਸ਼ਾ ਤਸਕਰਾਂ ਸਬੰਧੀ ਮੀਟਿੰਗਾਂ ਮਿਲਣੀਆਂ ਕਰ ਰਹੇ ਹਨ। ਕੱਲ ਦੋ ਮਾਰਚ ਨੂੰ ਐਸ ਐਸ ਪੀ ਮੈਡਮ ਦਾ ਰੂਟ ਪਿੰਡਾਂ ਵਿੱਚ ਬਣਿਆ ਸੀ ਉਸ ਵਿੱਚ ਥਾਣਾ ਮਾਛੀਵਾੜਾ ਇਲਾਕੇ ਦੇ ਪਿੰਡਾਂ ਦਾ ਪ੍ਰੋਗਰਾਮ ਵੀ ਸੀ ਜਿਸ ਵਿੱਚ ਨਸ਼ਿਆਂ ਨਾਲ ਬਦਨਾਮ ਪਿੰਡ ਤੱਖਰਾਂ ਵਿੱਚ ਵੀ ਮੀਟਿੰਗ ਸੀ। ਤੱਖਰਾਂ ਛੋਟਾ ਜਿਹਾ ਉਹ ਪਿੰਡ ਹੈ ਜੋ ਨਸ਼ੇ ਲਈ ਬਹੁਤ ਹੀ ਜਿਆਦਾ ਮਸ਼ਹੂਰ ਹੋ ਚੁੱਕਿਆ ਹੈ। ਐਸ ਐਸ ਪੀ ਮੈਡਮ ਦੇ ਆਉਣ ਦੀ ਖਬਰ ਜਦੋਂ ਪਿੰਡ ਵਾਸੀਆਂ ਨੂੰ ਲੱਗੀ ਤਾਂ ਕਿ ਨਸ਼ੇ ਤੋਂ ਦੁਖੀ ਹੋਏ ਲੋਕ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਤਾਂ ਕਿ ਪੁਲਿਸ ਅਫਸਰਾਂ ਨਾਲ ਪਿੰਡ ਵਿੱਚ ਚੱਲ ਰਹੇ ਨਸ਼ੇ ਸਬੰਧੀ ਗੱਲਬਾਤ ਕਰ ਸਕਣ। ਪਹਿਲਾਂ 12 ਵਜੇ ਦਾ ਸਮਾਂ ਰੱਖਿਆ ਗਿਆ ਉਸ ਤੋਂ ਬਾਅਦ ਫਿਰ ਤਿੰਨ ਵਜੇ ਦਾ ਸਮਾਂ ਰੱਖਿਆ ਗਿਆ। ਪਿੰਡ ਦੀ ਪੰਚਾਇਤ ਮੋਹਤਬਰ ਨਗਰ ਨਿਵਾਸੀ ਪੁਲਿਸ ਅਫਸਰਾਂ ਨੂੰ ਉਡੀਕਦੇ ਰਹੇ ਪਰ ਪਤਾ ਨਹੀਂ ਕਿਉ ਅਚਾਨਕ ਮੈਡਮ ਦਾ ਪਿੰਡ ਤੱਖਰਾਂ ਵਿੱਚ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ। ਉਸ ਤੋਂ ਬਾਅਦ ਥਾਣਾ ਮਾਛੀਵਾੜਾ ਤੋਂ ਦੋ ਅਧਿਕਾਰੀ ਪਿੰਡ ਵਿੱਚ ਲੋਕਾਂ ਨਾਲ ਨਸ਼ੇ ਸਬੰਧੀ ਗੱਲਬਾਤ ਕਰਨ ਆਏ। ਲੋਕੀ ਵੇਖ ਕੇ ਹੈਰਾਨ ਰਹਿ ਗਏ ਜਦੋਂ ਪਿੰਡ ਵਿੱਚ ਨਸ਼ੇ ਸਬੰਧੀ ਗੱਲਬਾਤ ਕਰਨ ਆਇਆ ਉਹ ਪੁਲੀਸ ਮੁਲਾਜ਼ਮ ਸੀ ਉਸ ਨੂੰ ਪਿੰਡ ਵਿੱਚ ਚੱਲ ਰਹੇ ਨਸ਼ੇ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਲੋਕਾਂ ਨੇ ਉਸ ਨੂੰ ਵੀ ਸਵਾਲ ਕੀਤੇ ਪਰ ਐਸ ਐਸ ਪੀ ਮੈਡਮ ਦੇ ਨਾ ਆਉਣ ਕਰਨ ਲੋਕ ਨਿਰਾਸ਼ ਜਿਹੇ ਹੋ ਗਏ। ਅਜਿਹੇ ਮੌਕੇ ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਚਲੋ ਅੱਜ ਕੋਈ ਸਰਕਾਰੀ ਜਰੂਰੀ ਕੰਮ ਵੀ ਹੋ ਸਕਦਾ ਹੈ। ਐਸ ਐਸ ਪੀ ਮੈਡਮ ਆਉਣ ਵਾਲੇ ਸਮੇਂ ਵਿੱਚ ਸਾਡੇ ਇਲਾਕੇ ਦਾ ਦੌਰਾ ਕਰਨ ਤੇ ਇਲਾਕੇ ਵਿੱਚ ਨਸ਼ਿਆਂ ਸੰਬੰਧੀ ਸਖਤ ਕਾਰਵਾਈ ਵੀ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



