ਗੀਤ

ਦਿਨੇਸ਼ ਨੰਦੀ
(ਸਮਾਜ ਵੀਕਲੀ)
ਅਸੀਂ ਰਲ ਮਿਲ ਈਦ ਮਨਾਵਾਂਗੇ
ਤੇਰੇ ਦਰ ਦੀਆਂ ਖੁਸੀਆਂ ਪਾਵਾਂਗੇ
ਇੱਕੋ ਰੰਗਾਂ ਖੂਨ ਹੈ ਸਾਡਾ
ਕਰ ਗਿਆ ਵੱਖ ਕੋਈ ਸਾਨੂੰ ਡਾਹਢਾ
ਗੀਤ ਪਿਆਰ ਦੇ ਸਾਰੇ ਗਾਵਾਂਗੇ
ਇੱਕੋ ਰੂਪ ਹੈ ਰਾਮ ਤੇ ਅੱਲ੍ਹਾ
ਸਭ ਦੇ ਮੁੱਖ ਤੇ ਨੂਰ ਅਵੱਲਾ
ਵੰਡ ਧਰਮਾਂ ਵਾਲੀ ਮਿਟਾਵਾਂਗੇ
ਮਨਾਂ ਵਿੱਚ ਜੋ ਵੀ ਗੁੱਸੇ ਗਿੱਲੇ
ਕਹਿਰ ਬੜੇ ਸੀ ਉੱਤੇ ਝੁੱਲੇ
ਹੁਣ ਦਿਲਾਂ ਦੇ ਫ਼ਰਕ ਭੁਲਾਵਾਂਗੇ
ਸਭ ਨੂੰ ਗਲੇ ਲਗਾਵਣ ਲਈ
ਵਿਛੜੇ ਯਾਰ ਮਿਲਾਵਣ ਲਈ
ਗੱਲ ਪਿਆਰ ਦੀ ਛੇੜ ਕੇ ਜਾਵਾਂਗੇ
ਤੇਰੇ ਦਰ ਨੂੰ ਸਜਦਾ ਕਰਦੇ ਹਾਂ
ਕੱਠੇ ਬੈਠ ਚੌਕੀਆਂ ਭਰਦੇ ਹਾਂ
ਮੂੰਹੋਂ ਮੰਗੀਆਂ ਮੁਰਾਦਾਂ ਪਾਵਾਂਗੇ
ਚੱਲ ਹਰਿ ਮੰਦਿਰ ਦਰਸ਼ਨ ਕਰੀਏ
ਕਾਬੇ ਨੂੰ ਵੀ ਸੱਜਦੇ ਕਰੀਏ
ਪਿੱਛੋਂ ਰਾਮ ਮੰਦਿਰ ਵੀ ਜਾਵਾਂਗੇ
ਇੱਕੋ ਨੂਰ ਤੋਂ ਉਪਜੇ ਸਭ ਹਾਂ
ਵੱਖੋ ਵੱਖਰੇ ਆਪਾਂ ਕਦ ਹਾਂ
ਨੰਦੀ’ ਹੱਦੋਂ ਪਾਰ ਵੀ ਆਵਾਂਗੇ
ਦਿਨੇਸ਼ ਨੰਦੀ
9417458831
Previous articleਅਧਿਆਪਕ ਦਲ ਪੰਜਾਬ (ਜਵੰਧਾ) ਦੀ ਸੂਬਾ ਪੱਧਰੀ ਜੂਮ ਮੀਟਿੰਗ ਹੋਈ
Next articleਕੋਵਿਡ – 19 ਕਾਰਣ ਕੰਪਨੀਆਂ ਨੇ ਆਕਸੀਜਨ ਦੀ ਸਪਲਾਈ ਰੋਕੀ