(ਸਮਾਜ ਵੀਕਲੀ)
ਗੱਲ ਸੁਣ ਸਾਡੀ ਸਰਕਾਰੇ ਨੀ,
ਅਸੀਂ ਜ਼ੋਰ ਵਥੇਰੇ ਲਾ ਲਏ ਨੀਂ,
ਤੂੰ ਜ਼ਿੱਦੀ ਹੋਈ ਵਾਹਲੇ ਨੀਂ,
ਤੇਰੇ ਕੰਨ ਤੇ ਜੂੰ ਨਾ ਸਰਕੀ,
ਜੇ ਅਸੀਂ ਬਦਲ ਗਏ ਤੈਨੂੰ ਭੇਜ ਦੇਵਾਂਗੇ ਨਰਕੀਂ…….!
ਹੁਣ ਗੱਲ ਨਾ ਸਾਡੀ ਸੁਣਦੀ ਨੀਂ ,
ਰਹੇ ਆਪਣੀ ਤਾਣੀ ਬੁਣਦੀ ਨੀਂ,
ਨਵੀਆਂ ਈ ਗੱਲਾਂ ਪੁਣਦੀ ਨੀ,
ਜਾਵੇ ਦਿਨੋਂ-ਦਿਨ ਬੇੜਾ ਗ਼ਰਕੀ,
ਜੇ ਅਸੀਂ ਬਦਲ ਗਏ ਤੈਨੂੰ ਭੇਜ ਦੇਵਾਂਗੇ ਨਰਕੀਂ…..!
ਕਾਰਨਾਮੇ ਤੇਰੇ ਇਹ ਚੰਗੇ ਨੀਂ,
ਅਸੀਂ ਕਰਤੇ ਦਿਨੋ-ਦਿਨ ਮੰਦੇ ਨੀਂ,
ਕੰਮ ਤੇਰੇ ਸਰਕਾਰੇ ਗੰਦੇ ਨੀਂ,
ਅਸੀਂ ਪਾੜ ਦੇਣੀ ਤੇਰੀ ਵਰਕੀ,
ਜੇ ਅਸੀਂ ਬਦਲ ਗਏ ਤੈਨੂੰ ਭੇਜ ਦੇਵਾਂਗੇ ਨਰਕੀਂ…..!
“ਬਲਕਾਰ” ਸੱਚ ਸੁਣਾਉਂਦਾ ਨੀ,
“ਭਾਈ ਰੂਪੇ” ਵਾਲਾ ਗਾਉਂਦਾ ਨੀਂ,
ਤੈਨੂੰ ਭਾਵੇਂ ਇਹ ਨਾ ਭਾਉਂਦਾ ਨੀਂ,
ਜਾਵੇਂ ਤੇਰੀ ਅੱਖ ਵਿੱਚ ਰੜਕੀ,
ਜੇ ਅਸੀਂ ਬਦਲ ਗਏ ਤੈਨੂੰ ਭੇਜ ਦੇਵਾਂਗੇ ਨਰਕੀਂ….!
ਬਲਕਾਰ ਸਿੰਘ ਭਾਈ ਰੂਪਾ
+99 87278 92570