ਗਿਲਗਿਤ-ਬਾਲਟਿਸਤਾਨ ’ਚੋਂ ਦੋ ‘ਭਾਰਤੀ ਜਾਸੂਸ’ ਗ੍ਰਿਫ਼ਤਾਰ

ਇਸਲਾਮਾਬਾਦ (ਸਮਾਜਵੀਕਲੀ):  ਪਾਕਿਸਤਾਨੀ ਸੁਰੱਖਿਆ ਬਲਾਂ ਨੇ ਗਿਲਗਿਤ-ਬਾਲਟਿਸਤਾਨ ਵਿੱਚ ਕੰਟਰੋਲ ਰੇਖਾ ਨੇੜਲੇ ਖੇਤਰ ’ਚੋਂ ਦੋ ‘ਭਾਰਤੀ ਜਾਸੂਸਾਂ’ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਹਵਾਲੇ ਕੀਤਾ ਹੈ। ਡਾਅਨ ਅਖਬਾਰ ਵਿੱਚ ਛਪੀ ਰਿਪੋਰਟ ਅਨੁਸਾਰ ਕਥਿਤ ਜਾਸੂਸਾਂ ਕੋਲੋਂ ਭਾਰਤੀ ਕਰੰਸੀ ਦੇ ਨੋਟ, ਸ਼ਨਾਖਤੀ ਕਾਰਡ ਅਤ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਦੋਵਾਂ ਨੂੰ ਸ਼ੁੱਕਰਵਾਰ ਨੂੰ ਪੁਲੀਸ ਹਵਾਲੇ ਕੀਤਾ ਗਿਆ ਅਤੇ ਗਿਲਗਿਤ ਦੇ ਐੱਸਐੱਸਪੀ ਰਾਜਾ ਮਿਰਜ਼ਾ ਹਸਨ ਨੇ ਕਥਿਤ ਜਾਸੂਸਾਂ ਨੂੰ ਪ੍ਰੈੱਸ ਕਾਨਫੰਰਸ ਦੌਰਾਨ ਮੀਡੀਆ ਅੱਗੇ ਪੇਸ਼ ਕੀਤਾ। ਹਸਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਕਸ਼ਮੀਰ ਵਾਸੀ ਹਨ ਅਤੇ ਇਨ੍ਹਾਂ ਨੂੰ ‘ਜਾਸੂਸੀ’ ਲਈ ਜਬਰੀ ਪਾਕਿਸਤਾਨ ਭੇਜਿਆ ਗਿਆ ਸੀ।

ਗਿਲਗਿਤ-ਬਾਲਟਿਸਤਾਨ ਵਿੱਚ ਕੰਟਰੋਲ ਰੇਖਾ ਪਾਰ ਕਰਨ ਤੋਂ ਤੁਰੰਤ ਬਾਅਦ ਦੋਹਾਂ ਨੂੰ ਕਾਬੂ ਕਰ ਲਿਅਾ ਗਿਆ।

 

Previous articleਅਟਲਾਂਟਾ ’ਚ ਸਿਆਹਫਾਮ ਦੀ ਪੁਲੀਸ ਗੋਲੀ ਨਾਲ ਮੌਤ; ਪ੍ਰਦਰਸ਼ਨ ਸ਼ੁਰੂ
Next articleਫਿਨਲੈਂਡ ਸਣੇ ਚਾਰ ਯੂਰੋਪੀ ਮੁਲਕਾਂ ਤੋਂ ਪਰਤੇ 227 ਭਾਰਤੀ