(ਸਮਾਜ ਵੀਕਲੀ)
ਰੁਲ਼ਦੂ ਨੂੰ ਜਿਸ ਗੱਲ ਦਾ ਡਰ ਸੀ ,
ਆਖਰ ਉਹ ਹੀ ਹੋ ਕੇ ਹਟੀ ।
ਹਾਕਮਾਂ ਦੀ ਜੋ ਨੀਤੀ ਹੁੰਦੀ ਹੈ ,
ਆਪਣੇ ਬੰਦੇ ਢੋਹ ਕੇ ਹਟੀ ।
ਹੁਣ ਜਿੰਮੇਂਵਾਰਾਂ ਦੀ ਜਿੰਮੇਂਵਾਰੀ ਵੀ,
ਹੌਲ਼ੀ ਹੌਲ਼ੀ ਹੀ ਨਿੱਤਰੂਗੀ ;
ਕੀਤੀ ਕਰਾਈ ਵੇਖ ਕੇ ਰੁੜ੍ਦੀ ,
ਸਿਆਣਪ ਦੀ ਅੱਖ ਰੋ ਕੇ ਹਟੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024