ਗਿਣਤੀ ਵਧਦੀ ਜਾਵੇ

(ਸਮਾਜਵੀਕਲੀ)

ਗਿਣਤੀ ਵਧਦੀ ਜਾਵੇ ਬੇਰੁਜ਼ਗਾਰਾਂ ਦੀ,
ਖੌਰੇ ਕਦ ਅੱਖ ਖੁੱਲਣੀ ਹੈ ਸਰਕਾਰਾਂ ਦੀ।

ਯਤਨ ਇਨਾਂ ਨੂੰ ਖੂੰਜੇ ਲਾਣ ਦੇ ਹੋਣ ਬੜੇ,
ਪਰ ਇੱਜ਼ਤ ਵਧਦੀ ਜਾਵੇ ਸਰਦਾਰਾਂ ਦੀ।

ਬਹੁਤੇ ਉੱਥੋਂ ਅੱਖ ਬਚਾ ਕੇ ਜਾਣ ਚਲੇ,
ਜਿੱਥੇ ਚਰਚਾ ਹੋਵੇ ਬਹਾਦਰ ਨਾਰਾਂ ਦੀ।

ਲੋਕੀਂ ਸਿਰ ਤੇ ਚੁੱਕ ਉਨਾਂ ਨੂੰ ਲੈਂਦੇ ਨੇ,
ਜਿਹੜੇ ਬਾਂਹ ਫੜ ਲੈਂਦੇ ਨੇ ਲਾਚਾਰਾਂ ਦੀ।

ਜੋ ਲੋਕਾਂ ਦੇ ਮਸਲੇ ਦੱਸਣ ਹਾਕਮ ਨੂੰ,
ਵਿੱਕਰੀ ਹੋਵੇ ਬਹੁਤ ਉਨਾਂ ਅਖਬਾਰਾਂ ਦੀ।

ਉਹ ਜੱਗ ਤੇ ਆਪਣਾ ਨਾਂ ਚਮਕਾ ਜਾਂਦੇ ਨੇ,
ਜੋ ਪਰਵਾਹ ਨਹੀਂ ਕਰਦੇ ਜਿੱਤਾਂ, ਹਾਰਾਂ ਦੀ।

ਉੱਥੇ ਰਹਿਣੇ ਨੂੰ ਦਿਲ ਨਾ ਕਰੇ  ਮਾੜਾ ਵੀ,
ਜਿੱਥੇ ਗੱਲ ਕਰੇ ਨਾ ਕੋਈ ਪਿਆਰਾਂ ਦੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਮੱਥੇ ਤੇ ਹੱਥ ਧਰ ਕੇ
Next article52 ਮਰੀਜ ਪਾਜੇਟਿਵ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 460