ਗਾਗੋਵਾਲ ਅਤੇ ਮਾਖਾ ਵਿਖੇ ਮਲੇਰੀਆ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ

ਇਸ ਮੌਕੇ ਭਗਵਾਨ ਸਿੰਘ, ਅਮ੍ਰਿਤ ਸਿੰਘ, ਹਰਜਿੰਦਰ ਸਿੰਘ, ਗਿਆਨੀ ਖਾਂ , ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

ਮਾਨਸਾ, 14 ਜੁਲਾਈ ( ਔਲਖ ) (ਸਮਾਜਵੀਕਲੀ):  ਮਲੇਰੀਆ ਇਲੈਮੀਨੇਸ਼ਨ ਟੀਚੇ ਤਹਿਤ ਸਿਹਤ ਵਿਭਾਗ ਪੰਜਾਬ ਮਲੇਰੀਆ ਦੇ ਖਾਤਮੇ ਲਈ ਯਤਨਸ਼ੀਲ ਹੈ। ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲਰ ਪ੍ਰੋਗਰਾਮ ਦੇ ਅੰਤਰਗਤ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰ ਰੁਟੀਨ ਮਲੇਰੀਆ ਬੀਟ ਅਤੇ ਮਾਈਗਰੇਟਰੀ ਫੀਵਰ ਸਰਵੇ ਕਰ ਕੇ ਮਲੇਰੀਏ ਦੇ ਕੇਸਾਂ ਦੀ ਭਾਲ ਕਰਕੇ 24 ਘੰਟਿਆਂ ਅੰਦਰ ਰੈਡੀਕਲ ਟਰੀਟਮੈਂਟ ਸ਼ੁਰੂ ਕਰ ਰਹੇ ਹਨ।

ਇਸੇ ਲੜੀ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਅਤੇ ਡਾ. ਨਵਜੋਤ ਪਾਲ ਸਿੰਘ ਭੁੱਲਰ ਐਸ ਐਮ ਓ ਖਿਆਲਾ ਕਲਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਐਨ. ਵੀ. ਬੀ. ਡੀ. ਸੀ. ਪੀ. ਬਰਾਂਚ ਮਾਨਸਾ ਵੱਲੋਂ ਡਾ. ਅਰਸ਼ਦੀਪ ਸਿੰਘ ਜ਼ਿਲਾ ਅੈਪੀਡਮਾਲੋਜਿਸਟ, ਸ੍ਰੀ ਸੰਤੋਸ਼ ਭਾਰਤੀ, ਏ. ਐਮ. ਓ. ਕੇਵਲ ਸਿੰਘ ਅਤੇ ਗੁਰਜੰਟ ਸਿੰਘ ਜੀ ਦੀ ਅਗਵਾਈ ਵਿੱਚ ਪਿਛਲੇ ਸਾਲ ਆਏ ਮਲੇਰੀਆ ਪਾਜਟਿਵ ਕੇਸਾਂ ਦੇ ਘਰਾਂ ਦੇ ਆਲੇ ਦੁਆਲੇ ਡੀ ਡੀ ਟੀ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ਅੱਜ ਪਿੰਡ ਗਾਗੋਵਾਲ ਅਤੇ ਮਾਖਾ ਵਿਖੇ ਸਿਹਤ ਸੁਪਰਵਾਈਜ਼ਰ ਗੁਰਜੰਟ ਸਿੰਘ ਅਤੇ ਸਰਬਜੀਤ ਸਿੰਘ ਦੀ ਦੇਖਰੇਖ ਵਿੱਚ ਡੀ ਡੀ ਟੀ ਦਾ ਛਿੜਕਾਅ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਪੈਂਫਲਟ ਵੰਡ ਕੇ ਮਲੇਰੀਆ ਤੋਂ ਬਚਾਅ ਲਈ ਜਾਣਕਾਰੀ ਦਿੱਤੀ। ਇਸ ਮੌਕੇ ਹਰਦੀਪ ਸਿੰਘ ਸਿਹਤ ਵਰਕਰ ਅਤੇ ਮਨਦੀਪ ਸਿੰਘ ਸਿਹਤ ਵਰਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ।

ਮੱਛਰ ਤੋਂ ਬਚਣ ਲਈ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਆ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।

Previous articleਡੀ. ਏ. ਵੀ. ਪਬਲਿਕ ਸਕੂਲ ਮਾਨਸਾ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Next articleਜਿਉਂਦਾ ਵੱਸਦਾ ਰਹਿ