ਅਮਰੀਕਾ, ਕੈਲੀਫੋਰਨੀਆ (ਸਮਾਜ ਵੀਕਲੀ) – ਗਾਖਲ ਪਰਿਵਾਰ ਵੱਲੋਂ ਅੱਜ ਗੁਰਦੁਆਰਾ ਸਾਹਿਬ ਫਰੀਮਾਂਟ (ਕੈਲੀਫੋਰਨੀਆ) ਦੀ ਪ੍ਰਬੰਧਕ ਕਮੇਟੀ ਨੂੰ 2000 ਡਾਲਰ ਦੀ ਮਾਇਕ ਮਦਦ ਦਿੱਤੀ ਗਈ। ਗਾਖਲ ਪਰਿਵਾਰ ਵੱਲੋਂ ਸ. ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਧੜੇਬੰਦੀ ਤੋਂ ਉੱਪਰ ਉਠ ਕੇ ਗੁਰੂ ਘਰਾਂ ਦੀ ਮਾਲੀ ਮਦਦ ਕੀਤੀ ਜਾਵੇ ਕਿਉਂਕਿ ਸੰਗਤ ਦੀ ਆਮਦ ਬਿਲਕੁਲ ਘੱਟ ਜਾਣ ਕਾਰਨ ਗੁਰੂ ਘਰਾਂ ਦੇ ਵੱਡੇ ਚਲੰਤ ਖਰਚਿਆਂ ਨੂੰ ਚਲਾਉਣਾ ਆਏ ਦਿਨ ਔਖਾ ਹੁੰਦਾ ਜਾ ਰਿਹਾ ਹੈ। ਸ. ਗਾਖਲ ਨੇ ਸਮੂਹ ਗੁਰੂ ਘਰ ਪ੍ਰਬੰਧਕ ਕਮੇਟੀਆਂ ਨੂੰ ਵੀ ਕਿਹਾ ਕਿ ਉਹ ਵੀ ਸੰਗਤ ਨੂੰ ਮਦਦ ਦੀ ਅਪੀਲ ਕਰਨ।
-ਹਰਜਿੰਦਰ ਛਾਬੜਾ- ਪੱਤਰਕਾਰ 9592282333