ਐਨ. ਆਰ. ਆਈ. ਗਾਖਲ ਭਰਾਵਾਂ ਵੱਲੋਂ ਗਰੀਬਾਂ ਦੀ ਮਦਦ ਲਈ 2 ਲੱਖ ਰੁਪਏ ਦੀ ਰਾਸ਼ੀ ਭੇਜੀ

ਕਰਤਾਰਪੁਰ (ਸਮਾਜ ਵੀਕਲੀ) – ਗਾਖਲ ਭਰਾਵਾਂ (ਸ. ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ) ਵੱਲੋਂ ਕਰਤਾਰਪੁਰ ਜਲੰਧਰ ਤੋਂ ਵਿਧਾਇਕ ਸੁਰਿੰਦਰ ਚੌਧਰੀ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਲੋੜਵੰਦ ਪਰਿਵਾਰਾਂ ‘ਚ ਲੰਗਰ ਸੇਵਾ ਲਈ ਭੇਂਟ ਕਰਦਿਆਂ ਜਸਕਰਨ ਸਿੰਘ ਗਾਖਲ, ਨੱਥਾ ਸਿੰਘ ਗਾਖਲ ਤੇ ਮਨੂੰ ਗੁਪਤਾ ਰਾਹੀਂ ਸੌਂਪੀ ਗਈ।

ਜਿਕਰਯੋਗ ਹੈ ਕਿ ਗਾਖਲ ਪਰਿਵਾਰ ਹਾਲ ਹੀ ‘ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਬਾਬੇ ਨਾਨਕ ਜੀ ਦੀਆਂ ਲੰਗਰ ਸੇਵਾਵਾਂ ਲਈ ਪੰਜ ਸੌ ਕੁਇੰਟਲ ਕਣਕ ਦੀ ਸੇਵਾ ਦੇ ਨਾਲ-ਨਾਲ ਰਾਜਾ ਸਵੀਟਸ ਦੇ ਮੱਖਣ ਬੈਂਸ ਹੋਰਾਂ ਨਾਲ ਯੂਨੀਅਨ ਸਿਟੀ ਕੈਲੀਫੋਰਨੀਆ ਅਮਰੀਕਾ ਤੇ ਆਪਣੇ ਪਿੰਡ ਗਾਖਲ ‘ਚ ਲੋੜਵੰਦਾਂ ਲਈ ਲੰਗਰ ਸੇਵਾ ਕਰਦੇ ਆ ਰਹੇ ਹਨ।

ਹਰਜਿੰਦਰ ਛਾਬੜਾ- ਪੱਤਰਕਾਰ 9592282333
Previous articleਗਾਖਲ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਨੂੰ 2000 ਡਾਲਰ ਦੀ ਮਦਦ
Next articleਕੁਮਾਰੀ ਮਾਇਆਵਤੀ ਜੀ ਦਾ ਜੀਵਨ ਸੰਘਰਸ਼