ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ)– ਪ੍ਰਸਿੱਧ ਮਿਊਜਿਕ ਡਾਇਰੈਕਟਰ ਅਤੇ ਗਾਇਕ ਹੈਰੀ ਸੰਧੂ ‘ ਫਲੈਸ਼ ਬੈਕ’ ਸਿੰਗਲ ਟਰੈਕ ਨਾਲ ਸਰੋਤਿਆਂ ਵਿਚ ਇਕ ਵਾਰ ਫਿਰ ਧਮਾਕੇਦਾਰ ਹਾਜ਼ਰੀ ਭਰ ਰਹੇ ਹਨ। ਮੰਗਲ ਹਠੂਰ ਅਤੇ ਵਿਰੇਨ ਸੋਲੰਕੀ ਦੀ ਪੇਸ਼ਕਸ਼ ‘ਫਲੈਸ ਬੈਕ’ ਟਰੈਕ ਨੂੰ ਹੈਰੀ ਸੰਧੂ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ।
ਇਸ ਦੇ ਬੋਲ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੇ ਕਲਮਬੱਧ ਕੀਤੇ ਹਨ ਅਤੇ ਸੰਗੀਤ ਬੀਟ ਪੱਲਸ ਦਾ ਹੈ। ਪ੍ਰੋਡੀਊਸਰ ਵਿਰੇਨ ਸੋਲੰਕੀ, ਬਾਈ ਇੰਦਰਜੀਤ ਸੰਧੂ ਅਤੇ ਪ੍ਰੋਜੈਕਟਰ ਰਘੂਬੀਰ ਢੁੱਡੀਕੇ ਹਨ। ਵੀਡੀਓ ਚੱਕ ਮਾਫੀਆ ਦਾ ਹੈ। ਇਸ ਟਰੈਕ ਦੇ ਪੋਸਟਰ ਨੂੰ ਸ਼ੋਸ਼ਲ ਮੀਡੀਏ ਤੇ ਪ੍ਰਮੋਸ਼ਨ ਲਈ ਲਾਂਚ ਕਰ ਦਿੱਤਾ ਗਿਆ ਹੈ ਜਦਕਿ ਇਹ ਟਰੈਕ 25 ਜੁਲਾਈ ਨੂੰ ਯੂ ਟਿਊਬ ਚੈਨਲ ਤੇ ਪੂਰੀ ਧੂਮਧਾਮ ਨਾਲ ਰਿਲੀਜ਼ ਕਰ ਦਿੱਤਾ ਜਾਵੇਗਾ।