ਸ਼ਾਮਚੁਰਾਸੀ (ਚੁੰਬਰ)(ਸਮਾਜਵੀਕਲੀ) : – ਪ੍ਰਸਿੱਧ ਵੀਡੀਓ ਡਾਇਰੈਕਟਰ ਐਨ ਬੀ ਸਾਹਬ ਵਲੋਂ ਦਿੱਤੀ ਗਈ ਸ਼ੋਸ਼ਲ ਮੀਡੀਏ ਦੀ ਜਾਣਕਾਰੀ ਮੁਤਾਬਿਕ ਗਾਇਕ ਹੀਰਾਪੁਰੀਆ ‘ਯਾਰੀਆਂ’ ਟਰੈਕ ਨਾਲ ਪੰਜਾਬ ਦੇ ਸਰੋਤਿਆਂ ਦੇ ਦਿਲਾਂ ਦੇ ਧੜਕਨ ਬਣ ਰਿਹਾ ਹੈ। ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਆ ਤੇ ਬਾਖੂਬੀ ਆਪਣੀ ਸ਼ਾਨ ਦਿਨ-ਪੁਰ- ਦਿਨ ਵਧਾਉਂਦਾ ਜਾ ਰਿਹਾ ਹੈ। ਕਮਲ ਮੇਹਟਾਂ ਯੂ ਕੇ ਇਸ ਪ੍ਰੋਜੈਕਟ ਦੇ ਬੋਲਾਂ ਨੂੰ ਪ੍ਰਸਿੱਧ ਕਲਮ ਸੱਤੀ ਖੋਖੇਵਾਲੀਆ ਨੇ ਕਲਮਬੱਧ ਕੀਤਾ ਹੈ। ਫਰੇਮ ਫਾਡ ਪ੍ਰੋਡਕਸ਼ਨ ਅਤੇ ਜਤਿਨ ਕੇ ਕੈਨੇਡਾ ਵਲੋਂ ਇਸ ਨੂੰ ਪੇਸ਼ ਕੀਤਾ ਗਿਆ ਹੈ। ਆਸ ਹੈ ਕਿ ਇਸ ਟਰੈਕ ਨੂੰ ਸਰੋਤੇ ਭਰਵਾਂ ਪਿਆਰ ਦੇਣਗੇ ਅਤੇ ਯੂ ਟਿਊਬ ਚੈਨਲ ਤੇ ਸਰੋਤੇ ਇਸ ਦੀ ਪ੍ਰਮੋਸ਼ਨ ਜੀਅ ਜਾਨ ਨਾਲ ਕਰਨਗੇ।
HOME ਗਾਇਕ ਹੀਰਾਪੁਰੀਆ ‘ਯਾਰੀਆਂ’ ਨਾਲ ਬਣ ਰਿਹਾ ਗਾਇਕੀ ਗਗਨ ਦਾ ਤਾਰਾ