ਗਾਇਕ ਵਿੱਕੀ ਮੋਰਾਂਵਾਲੀਆ ਦਾ ‘ਧੀਆਂ’ ਗੀਤ ਬੰਗਾ ’ਚ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਬੰਗਾ ਵਿਖੇ ਐਡੀਟਰ ਦੇਵ ਡੀ ਦੇ ਸਟੂਡੀਓ ਵਿਚ ‘ਧੀਆਂ’ ਗੀਤ ਵੱਖ-ਵੱਖ ਗਾਇਕਾਂ ਅਤੇ ਸੰਗੀਤ ਪ੍ਰੇਮੀਆਂ ਵਲੋਂ ਰਿਲੀਜ਼ ਕੀਤਾ ਗਿਆ। ਵਿੱਕੀ ਮੋਰਾਂਵਾਲੀਆ ਨੇ ‘ਧੀਆਂ’ ਗੀਤ ਨੂੰ ਬਹੁਤ ਹੀ ਭਾਵ ਪੂਰਕ ਤਰੀਕੇ ਨਾਲ ਗਾਇਆ ਹੈ ਅਤੇ ਇਸ ਗੀਤ ਨੂੰ ਲਿਖਣ ਵਾਲੇ ਲੇਖਕ ਬਿੱਟੂ ਭਰੋਮਜਾਰਾ ਨੇ ਇਸ ਦੇ ਇਕ ਇਕ ਬੋਲ ਨੂੰ ਬਾਕਮਾਲ ਤਰੀਕੇ ਦੀ ਸ਼ਾਇਰੀ ਨਾਲ ਗੁੰਦਿਆ ਹੈ। ਮਿਊਜਿਕ ਟਰੈਪ ਆਡੀਓ ਵਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਰਮਨ ਰਜਕ ਅਤੇ ਬੀ ਐਮ ਪ੍ਰੋਡਕਸ਼ਨ ਵਲੋਂ ਇਸ ਗੀਤ ਨੂੰ ਵੱਖ-ਵੱਖ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ।

ਇਸ ਗੀਤ ਦੀ ਆਡੀਟਿੰਗ ਦੇਵ ਡੀ ਵਲੋਂ ਕੀਤੀ ਗਈ ਹੈ ਅਤੇ ਅਰੇਂਜਰ ਸ਼ਤੀਸ਼ ਕੁਮਾਰ, ਐਵੀ ਲੱਖੀਵਾਲ ਅਤੇ ਬਲਜਿੰਦਰ ਕੁਮਾਰ ਹਨ। ਸਵੀਟ ਸੁਰ ਕੰਪਨੀ ਅਤੇ ਕੁਲਵਿੰਦਰ ਬਿੱਟੂ ਭਰੋਮਜਾਰਾ ਨੇ ਇਸ ਨੂੰ ਰਿਲੀਜ਼ ਕੀਤਾ ਹੈ। ਇਸ ਗੀਤ ਦੀ ਰਿਲੀਜਿੰਗ ਮੌਕੇ ਸੰਗੀਤ ਸਭਾ ਨਵਾਂ ਸ਼ਹਿਰ ਦੇ ਪ੍ਰਧਾਨ ਹਰਦੇਵ ਚਾਹਲ, ਦਿਲਬਰਜੀਤ ਸਿੰਘ ਦਿਲਬਰ, ਚੇਅਰਮੈਨ ਲਖਵਿੰਦਰ ਸੂਰਾਪੁਰੀ, ਬਲਦੇਵ ਪ੍ਰੇਦਸੀ, ਮਹੇਸ਼ ਸਾਜਨ, ਬਲਵਿੰਦਰ ਭੰਗਲ, ਗਾਇਕ ਬਲਜਿੰਦਰ ਬੈਂਸ, ਦਵਿੰਦਰ ਰੂਹੀ, ਭੱਟੀ ਕੰਗਣਾ, ਕਮਲ ਕਟਾਣੀਆਂ, ਐਮ ਡੀ ਐਮ ਕੇ ਬੀ ਬੀਟ, ਪਰਮਜੀਤ ਪੰਮੀ, ਜੱਸ ਭੰਗਲ, ਵਿਕਰਾਂਤ ਸ਼ਰਮਾ, ਮਿਸਟਰ ਬ੍ਰਾਊਨ ਆਦਿ ਇਸ ਮੌਕੇ ਹਾਜ਼ਰ ਸਨ।

Previous articleਰਾਜੋਵਾਲ ਤੋਂ ਖਾਣ ਪੀਣ ਅਤੇ ਹੋਰ ਲੋੜੀਂਦਾ ਸਮਾਨ ਲੈ ਕੇ ਜੱਥਾ ਦਿੱਲੀ ਰਵਾਨਾ
Next article‘ਮਾਲਕ ਦੇ ਬੰਦੇ’ ਟਰੈਕ ਲੈ ਕੇ ਹਾਜ਼ਰ ਹੋਏ ਗਾਇਕ ਦਵਿੰਦਰ ਰੂਹੀ ਅਤੇ ਵਿਪਨ ਮੱਲ੍ਹੇਵਾਲੀਆ