ਜਲੰਧਰ (ਸਮਾਜਵੀਕਲੀ) – ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ 07 ਮਈ 2020 (ਵੀਰਵਾਰ) ਨੂੰ ਵੀਡੀਉ ਕਾਨਫਰੰਸਿੰਗ ਰਾਹੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੋਰਮ ਦੇ ਮੈਂਬਰਾਂ ਨੇ ਬੀਤੇ ਦਿਣੀ ਰੂਪਨਗਰ ਵਿਖੇ ਗਾਇਕ ਰੰਜੀਤ ਬਾਵੇ ਦੇ ਖਿਲਾਫ ਹੋਏ ਝੂਠੇ ਪਰਚੇ ਨੂੰ ਰੱਦ ਕਰਨ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਮਾਨਯੋਗ ਡੀ.ਜੀ,ਪੀ, ਪੰਜਾਬ ਅਤੇ ਐਸ.ਸੀ. ਕਮੀਸ਼ਨ ਨੂੰ ਇਸ ਝੂਠੇ ਪਰਚੇ ਦੇ ਖਿਲਾਫ ਜਾਂਚ ਕਰਕੇ ਝੂਠਾਂ ਪਰਚਾ ਦਰਜ ਕਰਵਾਉਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ । ਜਿਸ ਵਿੱਚ ਉਹਨਾ ਕਿਹਾ ਕਿ ਕਿ ਅੱਜ ਸਾਡੇ ਭਾਰਤ ਦੇਸ਼ ਵਿੱਚ ਹਰ ਨਾਗਰਿਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਭਾਰਤ ਦੇ ਸਂਵਿਧਾਨ ਨੇ ਦਿੱਤਾ ਹੈ, ਜਿਸ ਦਾ ਇਸਤੇਮਾਲ ਕਰਕੇ ਉਪਰੋਕਤ ਗਾਇਕ ਰੰਜੀਤ ਬਾਵਾ ਨੇ ਹਾਲ ਹੀ ਵਿੱਚ ਰੀਲੀਜ ਕੀਤੇ ਆਪਣੇ ਇੱਕ ਗਾਣੇ “ਮੇਰਾ ਕੀ ਕਸੂਰ” ਵਿੱਚ ਕਿਸੇ ਵੀ ਧਰਮ ਦੇ ਦੇਵੀ-ਦੇਵਤਾ ਦੇ ਖਿਲਾਫ ਕੁੱਝ ਵੀ ਗਲਤ ਨਹੀ ਕਿਹਾ ਹੈ।
ਇਹ ਗਾਣਾ ਬਿਣਾ ਕਿਸੇ ਦੇ ਵਿਰੋਧ ਤੋਂ ਠੀਕ-ਠਾਕ ਚੱਲ ਰਿਹਾ ਸੀ। ਪਰ ਸਿਰਫ ਝੂਠੀ ਪਬਲੀਸਿਟੀ ਲੈਣ ਲਈ ਅਤੇ ਸੁਰਖਿਆਂ ਵਿੱਚ ਆਉਣ ਲਈ, ਸ਼ਿਕਾਇਤ ਕਰਤਾ ਨੇ ਝੂਠੀ ਦਰਖਾਸਤ ਦੇਕੇ ਅਤੇ ਆਪਣੇ ਰਸੂਖ ਦਾ ਇਸਤੇਮਾਲ ਕਰਕੇ ਗਾਇਕ ਦੇ ਖਿਲਾਫ ਉਪਰੋਕਤ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ। ਜੋਕਿ ਸਰਾਸਰ ਬੋਲਣ ਅਤੇ ਅਭਿਵਿਅਕਤੀ ਦੀ ਆਜਾਦੀ ਦੇ ਅਧਿਕਾਰ ਜੋਕਿ ਭਾਰਤ ਦੇ ਹਰ ਨਾਗਰਿਕ ਨੂੰ ਭਾਰਤ ਦੇ ਸਂਵਿਧਾਨ ਨੇ ਦਿੱਤਾ ਹੈ, ਉਸ ਅਧਿਕਾਰ ਦੀ ਘੌਰ ਉਲੰਘਣਾ ਕਰਦਾ ਹੈ। ਇਸ ਗਾਣੇ ਵਿੱਚ ਦੇਸ਼ ਵਿੱਚ ਫੈਲੇ ਝੂਠੇ ਰੂੜੀਵਾਦੀ ਆਡਂਬਰਾ ਦੇ ਖਿਲਾਫ ਕਿਹਾ ਗਿਆ ਹੈ ।ਇਸ ਝੂਠੇ ਪਰਚੇ ਦੇ ਰਾਹੀਂ ਨਾਗਰਿਕਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਉਹ ਆਪਣੇ ਬੋਲਣ ਅਤੇ ਅਭਿਵਿਅਕਤੀ ਦੀ ਆਜਾਦੀ ਦੇ ਅਧਿਕਾਰ ਦਾ ਇਸਤੇਮਾਲ ਨਾ ਕਰਨ।
ਫੋਰਮ ਦੇ ਮੈਂਬਰਾਂ ਨੇ ਮਾਨਯੋਗ ਡੀ.ਜੀ,ਪੀ, ਪੰਜਾਬ ਅਤੇ ਐਸ.ਸੀ. ਕਮੀਸ਼ਨ ਨੂੰ ਬੇਣਤੀ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਇਸ ਝੂਠੇ ਪਰਚੇ ਨੂੰ ਕੈਂਸਲ ਕੀਤਾ ਜਾਵੇ ਅਤੇ ਝੂਠਾ ਪਰਚਾ ਦਰਜ ਕਰਵਾਉਣ ਵਾਲੇ ਸਾਰੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਇਸ ਮੋਕੇ ਤੇ ਵੀਡੀਉ ਕਾਨਫਰੰਸਿੰਗ ਰਾਹੀ ਜਲੰਧਰ ਦੇ ਬਹੁਤ ਸਾਰੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਿਰ ਸਨ;
ਐਡਵੋਕੇਟ ਪ੍ਰਿਤ ਪਾਲ ਸਿੰਘ (ਪ੍ਰਧਾਨ), ਐਡਵੋਕੇਟ ਰਾਜੂ ਅੰਬੇਡਕਰ (ਜਨਰਲ ਸਕੱਤਰ), ਐਡਵੋਕੇਟ ਮਧੁ ਰਚਨਾ, ਐਡਵੋਕੇਟ ਪ੍ਰਿਤਮ ਸਭ੍ਰਵਾਲ, ਐਡਵੋਕੇਟ ਰਜਿੰਦਰ ਕੁਮਾਰ (ਆਜ਼ਾਦ), ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਵਰੁਨ ਸਿੱਧੂ, ਐਡਵੋਕੇਟ ਹਰਪ੍ਰੀਤ ਬੱਧਨ, ਐਡਵੋਕੇਟ ਰਮਨ ਕੁਮਾਰ ,ਐਡਵੋਕੇਟ ਪਵਨ ਬੈਂਸ, ਐਡਵੋਕੇਟ ਬੂਟਾ ਸਿੰਘ.