ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬੱਲੇ ਬੱਲੇ ਰਿਕਾਰਡਸ ਦੀ ਤਰਫੋਂ ਹਾਲ ਹੀ ਵਿਚ ਗਾਇਕ ਨਰੇਸ਼ ਨਰ ਦਾ ਪੋਸਟਰ ‘ਆਗਮਨ ਸਤਿਗੁਰ ਦਾ’ ਟਾਇਟਲ ਹੇਠ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਨਰੇਸ਼ ਨਰ ਨੇ ਦੱਸਿਆ ਕਿ ਇਹ ਟਰੈਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਸੰਗੀਤ ਸੁਨੀਲ ਬਾਵਾ ਵਲੋਂ ਤਿਆਰ ਕੀਤਾ ਗਿਆ ਜਦਕਿ ਇਸ ਨੂੰ ਸ਼੍ਰੀ ਕੁਲਦੀਪ ਚੁੰੁਬਰ ਵਲੋਂ ਕਲਮਬੱਧ ਕੀਤਾ ਗਿਆ ਹੈ। ਹਰਮਨ ਗਿੱਲ ਅਤੇ ਵਿੱਕੀ ਇਸ ਦੇ ਪ੍ਰੋਡਿਊਸਰ ਹਨ। ਨਿਖਿਲ ਸ਼ਰਮਾ ਦੇ ਇਸ ਪ੍ਰੋਜੈਕਟ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਗੀਤ ਵੀ ਯੂ ਟਿਊਬ ਚੈਨਲ ਤੇ ਪ੍ਰਮੋਟ ਕਰ ਦਿੱਤਾ ਜਾਵੇਗਾ। ਨਰੇਸ਼ ਨਰ ਦੀ ਇਸ ਪੇਸ਼ਕਸ਼ ਨੂੰ ਸਰੋਤੇ ਜਰੂਰ ਦਿਲੀਂ ਮੁਹੱਬਤ ਦੇਣਗੇ।