ਗਾਇਕ ਤੇ ਗੀਤਕਾਰ ਮਿੰਟੂ ਹੇਅਰ ਨੇ ‘ਜੂਨ 84’ ਨਾਲ ਭਰੀ ਹਾਜ਼ਰੀ

ਫੋਟੋ : - ਗਾਇਕ ਮਿੰਟੂ ਹੇਅਰ ਦਾ 'ਜੂਨ 84' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਗਾਇਕ ਤੇ ਗੀਤਕਾਰ ਮਿੰਟੂ ਹੇਅਰ ਨੇ ਸਮੁੱਚੀ ਸਿੱਖ ਕੌਮ ਦੇ ਦਰਦ ਨੂੰ ਬਿਆਨਦਾ ‘ਜੂਨ 84’ ਹਿਸਾਬ ਬਾਕੀ ਗੀਤ ਨਾਲ ਆਪਣੀ ਹਾਜ਼ਰੀ ਲਗਵਾਈ ਹੈ। ਐਮ ਟੂ ਮਿਲੌਡੀਆ ਦੀ ਪੇਸ਼ਕਸ਼ ਇਸ ਗੀਤ ਦਾ ਸੰਗੀਤ ਨਵੀ ਐਮ ਐਲ ਏ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਕਲਮਬੱਧ ਖੁਦ ਮਿੰਟੂ ਹੇਅਰ ਨੇ ਆਪ ਹੀ ਕੀਤਾ ਹੈ। ਜ਼ਿਕਰਯੋਗ ਹੈ ਕਿ ਉਕਤ ਗਾਇਕ ਤੇ ਗੀਤਕਾਰ ਨੇ ਦਰਜਨਾਂ ਹਿੱਟ ਗੀਤ ਪੰਜਾਬੀਅਤ ਨੂੰ ਵੱਖ-ਵੱਖ ਸੁਪਰ ਸਟਾਰ ਗਾਇਕਾਂ ਦੀ ਅਵਾਜ਼ ਰਾਹੀਂ ਦਿੱਤੇ ਹਨ। ਮਿੰਟੂ ਹੇਅਰ ਦਾ ਕਹਿਣਾ ਹੈ ਕਿ ਜੂਨ 84 ਗੀਤ ਉਸ ਵਲੋਂ ਪੰਥ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਜਿਸ ਨੂੰ ਵੱਖ-ਵੱਖ ਸ਼ੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ।

Previous articleਬਸਪਾ ਆਗੂ ਕਲਮਜੀਤ ਸਿੰਘ ਮਾਣਕੋ ਨਹੀਂ ਰਹੇ
Next articleਬਸਪਾ ਦੇ ਨਵ-ਨਿਯੁਕਤ ਪ੍ਰਧਾਨ ਦਾ ਸ਼ਾਮਚੁਰਾਸੀ ‘ਚ ਸਵਾਗਤ