ਕਿਸ਼ਨਪੁਰਾ ਕਲਾਂ (ਸਮਾਜਵੀਕਲੀ): ਪੰਜਾਬੀ ਸੰਗੀਤ ਜਗਤ ਅੰਦਰ ਦੌਗਾਣਾਂ ਗਾਇਕੀ ਜਰੀਏ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਮਾਲਵੇ ਦੇ ਪਿੰਡ ਭਿੰਡਰ ਖੁਰਦ ਮੋਗਾ ਦੇ ਜੰਮਪਲ ਗਾਇਕ ਗਿੱਲ ਕਮਲ ਦੇ ਨਵੇਂ ਜਾਰੀ ਹੋ ਰਹੇ ਗੀਤ ਦਾ ਵੀਡੀਉ ਫਿਲਮਾਂਕਣ ਵੀਡੀਉ ਡਾਇਰੈਕਟਰ ਸੈਂਪੀ, ਸੀਨ (ਵਾਈਡ ਪ੍ਰੋਡੇਕਸ਼ਨ) ਨੇ ਵੱਖ- ਵੱਖ ਲੋਕੇਸ਼ਨਾਂ ਤੇ ਐਮ.ਐਲ.ਐਮ ਕਾਲਜ ਕਿਲੀ ਚਾਹਲਾਂ, ਅਜੀਤਵਾਲ, ਭਿੰਡਰ ਖੁਰਦ, ਇੰਦਰਗੜ, ਵਹਿਣੀਵਾਲ, ਤਲਵੰਡੀ ਮੱਲੀਆਂ ਆਦਿ ਪਿੰਡਾਂ ਵਿਚ ਕੀਤਾ।
ਨਵੇ ਜਾਰੀ ਹੋ ਰਹੇ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਗਿੱਲ ਕਮਲ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਸੇਮਾ ਇੰਦਗੜਵਾਲਾ ਨੇ ਲਿਖਿਆ ਅਤੇ ਸੰਗੀਤਕ ਧੁਨਾਂ ਨਾਲ ਐਮ.ਵੀਰ ਨੇ ਸ਼ਿੰਗਰਿਆ ਹੈ । ਉਨਾ ਆਖਿਆ ਕਿ ਇਸ ਗੀਤ ਵਿਚ ਸਹਿ ਗਾਇਕਾ ਵਜੋਂ ਸੁਰੀਲੀ ਗਾਇਕਾ ਪਾਲੀ ਸਿੱਧੂ ਨੇ ਸਾਥ ਦਿੱਤਾ ਹੈ।
ਇਸ ਮੌਕੇ ਅਦਾਕਾਰ ਮਨਜੀਤ ਸਿੰਘ ਸ਼ੇਰ ਖਾਂ, ਰੌਣਕ ਫਿਰੋਜਪੁਰ, ਨੀਲਮ ਭਿੰਡਰ, ਲਖਵਿੰਦਰ ਭਿੰਡਰ,ਖੁਸ਼ੀ ਭੜਾਣਾ, ਵਿੱਕੀ ਮਾਨ ਜਗਰਾਉਂ, ਮੇਕਅੱਪ ਮੈਨ ਧਰਮਾਂ ਨਿਧਾਂਵਾਲੀਆ,ਡੀ ਉ ਪੀ ਗੁਰੀ ਘਾਰੂ,ਵਿਨੇ ਕੁਮਾਰ, ਅੰਗਰੇਜ ਸਿੰਘ ਭਿੰਡਰ, ਜੱਸ ਗਿੱਲ, ਫੌਜੀ ਜਸਵੀਰ ਸਿੰਘ ਭਿੰਡਰ ਆਦਿ ਹਾਜਰ ਸਨ।