ਗਾਇਕ ਕੰਠ ਕਲੇਰ ਤੇ ਸੁਦੇਸ਼ ਕੁਮਾਰੀ ਲੈ ਕੇ ਹਾਜ਼ਰ ਹੋ ਰਹੇ ਟ੍ਰੈਕ ‘ਦਰਦ- ਏ – ਦਾਸਤਾਂ ‘ – ਬਿੱਲਾ ਯੂ ਕੇ

ਹੁਸ਼ਿਆਰਪੁਰ /ਸ਼ਾਮ ਚੁਰਾਸੀ  (ਕੁਲਦੀਪ ਚੁੰਬਰ)  (ਸਮਾਜ ਵੀਕਲੀ)- ਪ੍ਰਸਿੱਧ ਮਿਸ਼ਨਰੀ ਗੀਤਕਾਰ ਖੁਸ਼ਵਿੰਦਰ ਬਿੱਲਾ ਯੂ ਕੇ ਦੇ ਲਿਖੇ ਹੋਏ ਗੀਤ ‘ਦਰਦ – ਏ – ਦਾਸਤਾਂ ‘ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਗਾਇਕ ਕੰਠ ਕਲੇਰ ਤੇ ਗਾਇਕਾ ਸੁਦੇਸ਼ ਕੁਮਾਰੀ l ਐਮ ਟ੍ਰੈਕ ਕੰਪਨੀ ਦੇ ਪ੍ਰੋਡਿਊਸਰ ਮੱਖਣ ਲੋਹਾਰ ਤੇ ਸੋਨੀ ਚੁੰਬਰ ਯੂ ਐਸ ਏ ਦੀ ਪੇਸ਼ਕਸ਼ ਇਸ ਟ੍ਰੈਕ ਦਾ ਸੰਗੀਤ ਨਿਰਭੈ ਸਿੰਘ ਵਲੋਂ ਦਿੱਤਾ ਗਿਆ, ਜਦਕਿ ਇਸਦਾ ਵੀਡੀਓ ਆਰ ਕੇ ਬਾਂਸਲ ਨੇ ਸ਼ੂਟ ਕੀਤਾ ਹੈ l

ਪ੍ਰੋਡਿਊਸਰ ਰਕੇਸ਼ ਕੁਮਾਰ ਕਨੇਡੀ ਤੋਂ ਇਲਾਵਾ ਕਸ਼ਮੀਰ ਸਾਂਪਲਾ, ਰਵਿੰਦਰ ਭੱਟੀ, ਪਰਮਿੰਦਰ ਆਰਟ ਫਗਵਾੜਾ ਦਾ ਉਕਤ ਟੀਮ ਵਲੋਂ ਸ਼ੋਸ਼ਲ ਮੀਡੀਏ ਰਾਹੀਂ ਪੋਸਟਰ ਰਿਲੀਜ਼ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ l ਜ਼ਿਕਰਯੋਗ ਹੈ ਕੇ ਖੁਸ਼ਵਿੰਦਰ ਬਿੱਲਾ ਯੂ ਕੇ ਦੇ ਲਿਖੇ ਗੀਤ ਸਮਾਜ ਵਿਚ ਪਹਿਲਾਂ ਵੀ ਪ੍ਰਵਾਨ ਹੋਏ ਹਨ ਤੇ ਇਸ ਪੇਸ਼ਕਾਰੀ ਨੂੰ ਵੀ ਸਮਾਜ ਜ਼ਰੂਰ ਮਾਣ ਸਤਿਕਾਰ ਦੇਵੇਗਾ ਸਾਡੀਆਂ ਸ਼ੁਭਕਾਮਨਾਵਾਂ ਸਦਾ ਨਾਲ ਰਹਿਣਗੀਆਂ l

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTaliban conducts 141 attacks in 24 hrs in Afghanistan
Next articleImran visits areas in Islamabad without protocol