ਗੂੰਗਿਆਂ ਨੂੰ ਬੋਲਣ ….

ਜੋਤੀਬਾ ਫੁਲੇ

ਗੂੰਗਿਆਂ ਨੂੰ ਬੋਲਣ ….

(ਸਮਾਜ ਵੀਕਲੀ)

ਗਿਆਰਾਂ ਅਪ੍ਰੈਲ ਅਠਾਰਾਂ ਸੋਅ ਸਤਾਈ,
ਯੁੱਗ ਪੁਰਸ਼ ਇੱਕ ਰਹਿਬਰ ਆਇਆ।
ਮਹਾਂਨਾਇਕ ਜੋਤੀ ਰਾਓ ਫੂਲੇ,
ਦੱਬੇ ਕੁਚਲਿਆਂ ਦਾ ਹਮ ਸਾਇਆ।
ਇਨਕਲਾਬ ਛੱਬੀ ਸੋਅ ਸਾਲਾ,
ਦਾ ਪਰਚਮ ਲਹਿਰਾ ਗਿਆ ਏ।
ਜੋ ਸਦੀਆਂ ਤੱਕ ਨਾਂ ਬੋਲ ਸਕੇ,
ਗੂੰਗਿਆਂ ਨੂੰ ਬੋਲਣ ਲਾ ਗਿਆ ਏ।….

ਦਾਦੇ ਲਿਆ ਗਿਆਨ ਜਦ ਵਿਦਿਆ ਦਾ,
ਥਾਂ, ਥਾਂ ਸੀ ਖੋਲ੍ਹ ਸਕੂਲ ਦਿੱਤੇ।
ਬੁੱਕ ਭਰ, ਭਰ ਵੰਡੀ ਸੀ ਫਿਰ ਵਿਦਿਆ,
ਮਨੂੰਵਾਦ ਦੇ ਤੋੜ ਅਸੂਲ ਦਿੱਤੇ।
ਵਿਦਿਆ ਬਿਨਾਂ ਮੱਤ, ਮੱਤ ਬਿਨਾਂ ਗੱਤ,
ਉੱਠੋ ਜਾਗੋ ਇਹ ਵਿਗਲ ਵਜ਼ਾ ਗਿਆ ਏ।
ਗੂੰਗਿਆਂ ਨੂੰ ਬੋਲਣ…..

ਫਿਰ ਚੋਟ ਨਗਾਰੇ ਦਾਦਾ ਸਾਹਿਬ ਲਾਈ,
ਮਨੂਵਾਦੀਆਂ ਵਿੱਚ ਹਾਹਾਕਾਰ ਮੱਚ ਗਈ।
ਉੱਚੀ ਸੋਚ ਤੇ ਸੱਚੇ ਸੰਕਲਪ ਅੱਗੇ,
ਸੌੜੀ ਸੋਚ ਜ਼ਮੀਨ ਦੇ ਵਿੱਚ ਧਸ ਗਈ।
ਠੱਗ, ਚੋਰ ਬਦਮਾਸ਼ਾਂ ਦੀ ਖੋਪਰੀ ਵਿੱਚ,
ਕਿੱਲ ਟੋਪੀ ਵਾਲੇ ਲਾ ਗਿਆ ਏ।
ਗੂੰਗਿਆਂ ਨੂੰ ਬੋਲਣ…..

ਦਾਦਾ ਸਾਹਿਬ ਦੀ ਸੋਚ ਮਹਾਂਨ ਜਿਸ ਨੇ,
ਮਨੂੰਵਾਦ ਦਾ ਕਿਲ੍ਹਾ ਹਿਲਾ ਦਿੱਤਾ।
ਜਾਵਰ ਜ਼ੁਲਮੀ ਜ਼ਾਤ ਹੰਕਾਰੀਆਂ ਨੂੰ,
ਬੰਦੇ ਦੇ ਪੁੱਤ ਬਣਾ ਦਿੱਤਾ।
ਡੂੰਘੀਆਂ ਨੀਆਂ ਮਨੂੰ ਨੇ ਜੋ ਰੱਖੀਆਂ,
ਮਹਿਲਾ ਦੇ ਖੰਡਰ ਬਣਾ ਗਿਆ ਏ।
ਗੂੰਗਿਆਂ ਨੂੰ ਬੋਲਣ…..

ਇਨਕਲਾਬ ਭਾਰਤ ਵਿੱਚ ਆਊ ਕਿੱਦਾਂ,
ਗੁਲਾਮ ਗਿਰੀ ਚ ਦਰਜ਼ ਕਰਾ ਗਿਆ ਏ।
ਤੱਪੜ ਮਨੂਵਾਦ ਦੇ ਰੋਲਣੇਂ ਕਿੰਝ,
ਗੱਲ ਨੁਕਤਿਆਂ ਵਿੱਚ ਸਮਝਾ ਗਿਆ ਏ।
ਕਿੱਦਾਂ ਸੰਘਰਸ਼ ਲੜਨਾਂ ਤੇ ਕਿੱਦਾਂ ਹੱਕ ਲੈਣੇਂ,
ਘਰ, ਘਰ ਵਿੱਚ ਸ਼ੋਰ ਮਚਾ ਗਿਆ ਏ।
ਗੂੰਗਿਆਂ ਨੂੰ ਬੋਲਣ……

ਯੋਧੇ ਮਾਨ ਸਨਮਾਨ ਆਜ਼ਾਦੀ ਦੇ,
ਸੰਘਰਸ਼ ਨੂੰ ਐਸਾ ਰੰਗ ਦਿੱਤਾ।
ਇਸ ਲਾਵੇ ਚੋਂ ਪੈਦਾ ਇੱਕ ਸ਼ੇਰ ਹੋਇਆ,
ਜਿਨੇ ਮਨੂੰ ਨੂੰ ਉਲਟਾ ਟੰਗ ਦਿੱਤਾ।
ਬਾਬਾ ਸਾਹਿਬ ਅੰਬੇਡਕਰ ਨਾਮ ਜਿਸਦਾ,
ਗੁਰੂ ਫੂਲੇ ਦੇ ਬੋਲ ਪੁਗਾ ਗਿਆ ਏ।
ਗੂੰਗਿਆਂ ਨੂੰ ਬੋਲਣ……

ਦਾਦਾ ਸਾਹਿਬ ਜੋਤੀ ਰਾਓ ਫੂਲੇ,
ਵਰਗਾ ਕੋਈ ਮਹਾਂਨ ਨਈਂ ਹੋਣਾਂ।
ਆਏ ਨੇ ਕਈ ਆਉਂਣਗੇ ਰਹਿਬਰ,
ਪਰ ਐਸਾ ਵਿੱਚ ਜਹਾਂਨ ਨਈਂ ਹੋਣਾਂ।
ਪੱਛਮ ਤੋਂ ਚੜ੍ਹਦੇ ਸੂਰਜ ਨੂੰ,
ਪੂਰਵ ਤੋਂ ਚੜ੍ਹਨਾਂ ਲਾ ਗਿਆ ਏ।
ਗੂੰਗਿਆਂ ਨੂੰ ਬੋਲਣ….

ਜਿੰਨ੍ਹਾਂ ਨੇ ਸਰਵੰਸ ਵਾਰ ਕੇ,
ਦਿੱਤਾ ਸਾਨੂੰ ਨਵਾਂ ਸਵੇਰਾ।
ਪੁਰਖਿਆਂ ਦੇ ਦੁੱਖ ਦਰਦ ਦਾ ਸਾਥੀ,
ਦੱਸੋ ਮਿੱਤਰੋ ਕਿਹੜਾ,
ਕਿਹੜਾ।
ਹਰਦਾਸਪੁਰੀ ਚਲੋ ਫਰਜ਼ ਨਿਭਾਈਏ,
ਦਾਦਾ ਸਾਹਿਬ ਰਸਤਾ ਸਮਝਾ ਗਿਆ ਏ।
ਜੋ ਸਦੀਆਂ ਤੱਕ ਨਾਂ ਬੋਲ ਸਕੇ,
ਗੂੰਗਿਆਂ ਨੂੰ ਬੋਲਣ ਲਾ ਗਿਆ ਏ।

ਮਲਕੀਤ ਹਰਦਾਸਪੁਰੀ

 

 

‘ਮਲਕੀਤ ਹਰਦਾਸਪੁਰੀ’
ਫੋਨ- 0306947249768

Previous articleUK transport union accepts pay offer to end rail strikes
Next articleयूपी सरकार बिहार की तर्ज पर जाति आधारित गणना कराए, बहाना न बनाए- रिहाई मंच