ਗਾਇਕਾ ਰਾਣੀ ਅਰਮਾਨ ਨੇ ‘ਜਾਗਦੀ ਜ਼ਮੀਰ’ ਗੀਤ ਨਾਲ ਦਿੱਤਾ ਹੋਕਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪਾਵਰ ਕੂਲ ਇੰਟਰਟੇਨਮੈਂਟ ਕੰਪਨੀ ਦੀ ਤਰਫੋਂ ਵਿਜੇ ਗੁਣਾਚੌਰ ਦੀ ਪੇਸ਼ਕਸ਼ ਵਿਚ ਸੁਰ ਦੀ ਸੋਝੀ ਰੱਖਣ ਵਾਲੀ ਪੰਜਾਬ ਦੀ ਅਨਮੋਲ ਗਾਇਕਾ ਰਾਣੀ ਅਰਮਾਨ ਨੇ ਆਪਣੇ ਇਕ ਸਿੰਗਲ ਟਰੈਕ ‘ਜਾਗਦੀ ਜ਼ਮੀਰ’ ਰਾਹੀਂ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਂਦਿਆਂ ਸੈਂਟਰ ਸਰਕਾਰ ਤੱਕ ਹੋਕਾ ਦਿੱਤਾ ਹੈ। ਇਸ ਟਰੈਕ ਦੀ ਗੱਲਬਾਤ ਕਰਦਿਆਂ ਗਾਇਕਾ ਰਾਣੀ ਅਰਮਾਨ ਨੇ ਦੱਸਿਆ ਕਿ ਇਸ ਟਰੈਕ ਨੂੰ ਪਰਮਜੀਤ ਲਾਖਾ ਵੈਨਕੂਵਰ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਜੱਸੀ ਬ੍ਰਦਰਜ਼ ਦਾ ਹੈ। ਵਿਜੇ ਗੁਣਾਚੌਰ ਅਤੇ ਹਰਨੇਕ ਵਿਰਦੀ ਦਾ ਪੂਰੀ ਟੀਮ ਵਲੋਂ ਧੰਨਵਾਦ ਕੀਤਾ ਗਿਆ ਹੈ। ਵਰਲਡ ਵਾਈਡ ਇਸ ਟਰੈਕ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਹ ਟਰੈਕ ਰਾਣੀ ਅਰਮਾਨ ਦੇ ਸਾਰੇ ਗਾਇਕੀ ਅਰਮਾਨ ਪੂਰੇ ਕਰਦਿਆਂ ਉਸ ਦੀ ਕਾਮਯਾਬੀ ਦਾ ਵੱਡਾ ਹਿੱਸਾ ਬਣਿਆ ਹੈ।

Previous articleਨਵੇਂ ਸਿਰਿਓਂ ਚੁਣੀ ਗਈ ਬੱਧਣ ਗੋਤ ਜਠੇਰਿਆਂ ਦੀ ਕਮੇਟੀ, ਬਾਬਾ ਰਾਮ ਜੀ ਬਣੇ ਚੇਅਰਮੈਨ
Next articleਵਿੱਕੀ ਮੋਰਾਂਵਾਲੀਆ ਟਰੈਕ ਲੈ ਹਾਜ਼ਰ ਹੋਇਆ ‘ਸਿਰੇ ਦਾ ਗਪੌੜੀ’