ਨਵੇਂ ਸਿਰਿਓਂ ਚੁਣੀ ਗਈ ਬੱਧਣ ਗੋਤ ਜਠੇਰਿਆਂ ਦੀ ਕਮੇਟੀ, ਬਾਬਾ ਰਾਮ ਜੀ ਬਣੇ ਚੇਅਰਮੈਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪਿੰਡ ਸਾਧਰਾਂ ਵਿਖੇ ਬੱਧਣ ਗੋਤ ਜਠੇਰਿਆਂ ਦੇ ਦਰਬਾਰ ਤੇ ਕਮੇਟੀ ਦਾ ਇਕ ਆਮ ਇਜਲਾਸ ਕੀਤਾ ਗਿਆ। ਜਿਸ ਵਿਚ ਦੂਰੋਂ ਨੇੜਿਂਓ ਆਏ ਸਾਰੇ ਬੱਧਣ ਗੋਤੀਆਂ ਨੇ ਅਜਲਾਸ ਵਿਚ ਆਪਣੇ ਆਪਣੇ ਵਿਚਾਰ ਰੱਖੇ। ਅਜਲਾਸ ਵਿਚ ਸਰਬਸੰਮਤੀ ਨਾਲ ਮਤਾ ਪਾਇਆ ਗਿਆ, ਜਿਸ ਵਿਚ ਬੱਧਣ ਜਠੇਰਿਆਂ ਦੇ ਦਰਬਾਰ ਤੇ ਪਹਿਲ ਦੇ ਅਧਾਰ ਤੇ ਰਹਿੰਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਜਿਸਨੂੰ ਕਿ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਇਸ ਮੌਕੇ ਇਕ ਦੋ ਸਾਲ ਲਈ ਸਹਾਇਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ¬ਕ੍ਰਮਵਾਰ ਬਾਬਾ ਰਾਮ ਜੀ ਬਾਹਟੀਵਾਲ ਨੂੰ ਕਮੇਟੀ ਦਾ ਚੇਅਰਮੈਨ, ਪ੍ਰਧਾਨ ਰਾਮ ਲਾਲ ਬੱਧਣ, ਕੈਸ਼ੀਅਰ ਨਵਦੀਪ ਬੱਧਣ, ਜਨਰਲ ਸੈਕਟਰੀ ਗੁਰਵੰਤ ਰਾਏ ਬੱਧਣ, ਸੈਕਟਰੀ ਸੁਖਵਿੰਦਰ ਪਾਲ ਬੱਧਣ, ਸਲਾਹਕਾਰ ਰਮੇਸ਼ ਬੱਧਣ ਅਤੇ ਸਤਪਾਲ ਦਾਸ, ਪ੍ਰੇਮ ਸਿੰਘ ਬੱਧਣ ਆਦਿ ਨਿਯੁਕਤ ਕੀਤੇ ਗਏ। ਇਸ ਮੌਕੇ ਬਾਬਾ ਪ੍ਰਿਥੀ ਸਿੰਘ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਵਿਸ਼ੇਸ਼ ਤੌਰ ਤੇ ਪੁੱਜੇ।

Previous articleਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਲੋਕ ਕਰਨ ਪੁਲਿਸ ਦਾ ਸਹਿਯੋਗ – ਏ ਐਸ ਆਈ ਕੁਲਵੰਤ ਸਿੰਘ
Next articleਗਾਇਕਾ ਰਾਣੀ ਅਰਮਾਨ ਨੇ ‘ਜਾਗਦੀ ਜ਼ਮੀਰ’ ਗੀਤ ਨਾਲ ਦਿੱਤਾ ਹੋਕਾ