ਗਾਇਕਾ ਰਾਜ ਗੁਲਜਾਰ ਨੇ ਪੇਸ਼ ਕੀਤਾ ਟਰੈਕ ‘ ਜਨਮ ਦਿਹਾੜਾ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੋਲੋ ਅਤੇ ਦੋਗਾਣਾ ਗਾਇਕੀ ਵਿਚ ਚਰਚਿਤ ਨਾਮ ਗਾਇਕਾ ਰਾਜ ਗੁਲਜ਼ਾਰ ਆਪਣਾ ਨਵਾਂ ਟਰੈਕ ‘ਜਨਮ ਦਿਹਾੜਾ’ ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਸ਼੍ਰੀ ਗੁਰੂੁ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਟਰੈਕ ਦੇ ਬੋਲ ਹਨ, ਜਿਸ ਨੂੰ ਚੌਧਰੀ ਵਾੜੀਆਂ ਵਾਲਾ ਨੇ ਕਲਮਬੱਧ ਕੀਤਾ ਹੈ। ਹਰਤਾਜ਼ ਆਡੀਓ ਵਲੋਂ ਇਸ ਨੂੰ ਸੰਗੀਤ ਦੇ ਕੇ ਸਿੰਗਾਰਿਆ ਗਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕਾ ਰਾਜ ਗੁਲਜ਼ਾਰ ਵਲੋਂ ਬਾਬਾ ਸਾਹਿਬ ਡਾ.ਅੰਬੇਡਕਰ ਜੀ, ਅਤੇ ਗੁਰੂ ਰਵਿਦਾਸ ਜੀ ਦੇ ਕਈ ਟਰੈਕ ਸੰਗਤ ਨੂੰ ਦਿੱਤੇ ਗਏ ਹਨ। ਇਸ ਟਰੈਕ ਲਈ ਮੇਜਰ ਸਿੰਘ ਸਿੱੱਧੂ ਕੈਨੇਡਾ, ਜਗਦੀਸ਼ ਸਿੰਘ ਹੱਲੂਵਾਲ ਅਤੇ ਗੁਲਜ਼ਾਰ ਡਗਾਣੇਵਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।

Previous article14 ਫਰਵਰੀ – ਵੈਲੇਨਟਾਈਨ ਡੇਅ
Next articleਕਿਸਾਨ ਸੰਘਰਸ਼ ਲਈ ਕੁਲਵਿੰਦਰ ਕਿੰਦਾ ਨੇ ਕਿਹਾ ‘ਹੌਂਸਲੇ ਬੁਲੰਦ ਰੱਖਿਓ’