ਕਿਸਾਨ ਸੰਘਰਸ਼ ਲਈ ਕੁਲਵਿੰਦਰ ਕਿੰਦਾ ਨੇ ਕਿਹਾ ‘ਹੌਂਸਲੇ ਬੁਲੰਦ ਰੱਖਿਓ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਐਚ ਐਸ ਰਿਕਾਰਡਸ ਦੀ ਨਿਰਦੇਸ਼ਨਾਂ ਹੇਠ ਗਾਇਕ ਕੁਲਵਿੰਦਰ ਕਿੰਦਾ ਨੇ ਆਪਣਾ ਨਵਾਂ ਟਰੈਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਦਿਆਂ ‘ਹੌਂਸਲੇ ਬੁਲੰਦ ਰੱਖਿਓ ’ ਦੇ ਟਾਇਟਲ ਹੇਠ ਰਿਲੀਜ਼ ਕੀਤਾ ਹੈ। ਇਸ ਜਾਨਦਾਰ ਅਤੇ ਸ਼ਾਨਦਾਰ ਟਰੈਕ ਦੀ ਗੱਲਬਾਤ ਕਰਦਿਆਂ ਗਾਇਕ ਕੁਲਵਿੰਦਰ ਕਿੰਦਾ ਨੇ ਦੱਸਿਆ ਕਿ ਇਸ ਨੂੰ ਰੋਮੀ ਬੈਂਸ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਐਨ ਜੁਰੀ ਯੂ ਕੇ ਨੇ ਦਿੱਤਾ ਹੈ। ਇਸ ਦੇ ਪ੍ਰੋਡਿਊਸਰ ਐਚ ਐਸ ਬਿੱਲਾ ਅਤੇ ਆਡੀਟਰ ਰਾਜਵੀਰ ਕੰਗ ਹਨ। ਗਾਇਕ ਕੁਲਵਿੰਦਰ ਕਿੰਦਾ ਸਮੇਂ ਸਮੇਂ ਆਪਣੇ ਧਾਰਮਿਕ, ਸਮਾਜਿਕ ਅਤੇ ਪੰਜਾਬੀ ਗੀਤਾਂ ਨਾਲ ਹਾਜ਼ਰੀਆਂ ਭਰਦਾ ਰਹਿੰਦਾ ਹੈ। ਉਸ ਦੀ ਇਸ ਕੋਸ਼ਿਸ਼ ਨੂੰ ਸਰੋਤੇ ਦਿਲ ਖੋਲ੍ਹ ਕੇ ਪਿਆਰ ਦੇ ਰਹੇ ਹਨ।

Previous articleਗਾਇਕਾ ਰਾਜ ਗੁਲਜਾਰ ਨੇ ਪੇਸ਼ ਕੀਤਾ ਟਰੈਕ ‘ ਜਨਮ ਦਿਹਾੜਾ’
Next articleਗੁਰਦੁਆਰਾ ਹਰਿ ਸੰਗਤ ਸਾਹਿਬ ਸਨੌਰ ਵਿਖੇ ਸਮਾਗਮ 21 ਨੂੰ – ਸੰਤ ਬਾਬਾ ਹਰਦੇਵ ਸਿੰਘ ਸਨੌਰ