(ਸਮਾਜ ਵੀਕਲੀ)
ਮੈਂ ਇੱਕ ਐਸਾ ਗੀਤ ਲਿਖਾਂਗੀ।
ਗੀਤ ਨੂੰ ਅਪਣਾ ਮੀਤ ਲਿਖਾਂਗੀ।
ਤੇਰੀ ਰਹਿਕੇ ਹੀ ਹੈ ਮਰਨਾ
ਇਸ਼ਕ ਦੀ ਐਸੀ ਰੀਤ ਲਿਖਾਂਗੀ।
ਯਾਰ ਦੀ ਅੱਖ ‘ਚੋਂ ਰੱਬ ਨੂੰ ਤੱਕਣਾ
ਪਾਕ ਪਵਿੱਤਰ ਨੀਤ ਲਿਖਾਂਗੀ।
ਹਿਜ਼ਰ ਦੀ ਅੱਗ ਵੀ ਸਾੜੇ ਭਾਵੇਂ
ਤਪਦਾ ਰੇਤਾ ਸੀਤ ਲਿਖਾਂਗੀ।
ਜਦ ਗ਼ਜ਼ਲਾਂ ਬੈਠਾਂਗੀ ਲਿਖਣੇ
ਪ੍ਰੀਤ ਲਿਖਾਂਗੀ ‘ਪ੍ਰੀਤ’ ਲਿਖਾਂਗੀ।
ਪਰਮ ‘ਪ੍ਰੀਤ’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly