(ਸਮਾਜ ਵੀਕਲੀ)
ਸੁਣਦਾ ਹੈ ਜੇ ਹਾਣੀ, ਕਹਿ।
ਮੁੱਢ ਤੋਂ ਦਰਦ ਕਹਾਣੀ ਕਹਿ।
ਖ਼ਬਰੇ ਪੂਰੀ ਹੋ ਜਾਵੇ,
ਕੋਈ ਰੀਝ ਪੁਰਾਣੀ ਕਹਿ।
ਕਹਿ ਨੈਣਾਂ ਨੂੰ ਸਾਗਰ ਪਰ
ਹੰਝੂ ਨੂੰ ਨਾ ਪਾਣੀ ਕਹਿ।
ਪੀੜ ਦੀ ਆਪਣੀ ਲੱਜ਼ਤ ਹੈ
ਕਿਉਂ ਨਈ ਜਾਂਦੀ ਮਾਣੀ? ਕਹਿ।
ਸ਼ੀਸ਼ੇ ਵਿੱਚ ਕੀ ਵੇਖ ਲਿਐ?
ਕਿਉਂ ਹੈਂ ਪਾਣੀ-ਪਾਣੀ? ਕਹਿ।
ਰੁੱਤ ਬਦਲੀ ਦਾ ਸੋਗ ਨਾ ਕਰ,
ਇਸਨੂੰ ਆਉਣੀ ਜਾਣੀ ਕਹਿ।
ਤੂੰ ਤੇ ਮੈਂ ਤਾਂ ਇੱਕੋ ਸਾਂ,
ਕਾਹਤੋਂ ਉਲਝੀ ਤਾਣੀ ਕਹਿ।
ਜੇ ਤੂੰ ਦਿਲ ਵਿੱਚ ਰੱਖਣੈ ਤਾਂ
ਪਹਿਲੋਂ ਦਿਲ ਦੀ ਰਾਣੀ ਕਹਿ।
‘ਨੂਰ’ ਨੂੰ ਕੈਦ ਕਰੇਂਗਾ ਤੂੰ?
ਕੋਈ ਗੱਲ ਸਿਆਣੀ ਕਹਿ।
ਜੋਗਿੰਦਰ ਨੂਰਮੀਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly