ਗ਼ਜ਼ਲ

(ਸਮਾਜ ਵੀਕਲੀ)

ਸ਼ੀਸ਼ਿਆਂ  ਦੇ  ਵਿੱਚ ਜੜ੍ਹਾਂ  ਰੱਖੇ  ਅੱਖਰ ਨੇ,
ਦਿਲ ਚੋਂ ਉਠਦੇ ਇਹ ਸਵਾਲਾਂ ਦੇ ਉੱਤਰ ਨੇ।

ਉਹ ਕੀ ਸਮਝਣ ਸੱਜਣਾ ਐ ਰਮਜ਼ ਦਿਲ ਦੀ,
ਸੋਚ ਹੈ  ਜਿਨ੍ਹਾਂ ਦੀ ਕੱਟੜ ਤੇ ਦਿਲ ਪੱਥਰ ਨੇ।

ਛੇੜ ਕੇ  ਮੰਦਿਰ ਤੇ  ਮਸਜਿਦ  ਵਾਲਾ  ਮੁੱਦਾ,
ਸੋਚਦੇ  ਨੇਤਾ  ਕਿ   ਵੋਟਰ  ਹੁਣ  ਵੱਤਰ  ਨੇ।

ਚੰਨ  ਤੇ ਹਾਕਮ  ਲੋਚੇ ਮਹਿਲ  ਹੈ ਬਨਾਉਣਾ,
ਪਰ ਇਸ ਧਰਤੀ ਤੇ ਲੋਕਾਂ ਕੋਲ ਨਾ ਛੱਪਰ ਨੇ।

ਉਹ ਸਦਾ ਹੀ ਰਹਿਣ ਮੁਰਸ਼ਦ ਦੀ ਰਜ਼ਾ ਚੋ,
ਰੂਹ  ਤੋਂ    ਮਨਦੀਪਾ   ਜਿਹੜੇ   ਫੱੱਕਰ ਨੇ।

ਮਨਦੀਪ ਗਿੱਲ ਧੜਾਕ
9988111134

Previous article“ਆਖੋ ਜਾ ਕੇ ……।”
Next articleਕਰਫਿਊ ਦੌਰਾਨ ਦੁਕਾਨ ਖੋਲ ਕੇ ਬੈਠੇ ਦੁਕਾਨਦਾਰ ਤੇ ਪੁਲਿਸ ਨੇ ਕੀਤਾ ਕੇਸ ਦਰਜ , ਜਮਾਨਤ ਤੇ ਰਿਹਾ