(ਸਮਾਜ ਵੀਕਲੀ)
ਦਫ਼ਨਾ ਕੇ ਕਲਮ ਬੜੀ ਖੁਸ਼ ਹੈ, ਦੇਖੋ ਸਰਕਾਰ ਮੇਰੀ
ਹੋਣੀ ਮਰਕੇ ਵੀ ਬੇ-ਮੌਤ ਨਹੀਂ , ਯਾਰੋ ਇਉਂ ਹਾਰ ਮੇਰੀ
ਬੇ-ਰੁਜ਼ਗਾਰੀ ਨੇ ਦੇ ਨਿੱਤ ਜਲਾਲਤ , ਹੈ ਸਨਮਾਨਿਆ
ਲਾਸ਼ ਦੁਸ਼ਾਲੇ ਨਾਲ਼ ਨਿਵਾਜਣ , ਕਿਉਂ ਢੋਂਗੀ.ਯਾਰ ਮੇਰੀ
ਸਾਹਿਤ ਦਾ ਥੰਮ ਆਪੇ ਗਿਰ ਜਾਵੇਗਾ , ਗਿਰਨ ਦਿਓ ਏ
ਖੁਦ ਗੁਰਬਤ ਵਿਚ ਮਰ ਜਾਵੇਗੀ, ਕਹਿੰਦੇ ਲਲ਼ਕਾਰ ਮੇਰੀ
ਹਾਕਿਮ ਸ਼ਬਦਾਂ ਤੋਂ ਡਰਦੈ, ਨਾ ਤੇਰੇ ਤੋਂ , ਕਲਮ ਚਲਾ
ਲੋਕ ਜਗਾ , ਕਰ ਪੂਰੀ ਖਾਹਿਸ਼, ਰਹਿ ਗਈ ਵਿਚਕਾਰ ਮੇਰੀ
ਸ਼ਿਕਰਾ ਤਾਂ ਤਾਕ ਰਿਹੈ , ਮੇਰੀ ਹਿੰਮਤ, ਮੇਰੀ ਤਾਕਤ
ਉਹ ਕੀ ਨਾਪੂ , ਉਸਦੀ ਸੋਚੋਂ ਉੱਚੀ, ਹੈ ‘ਡਾਰ ਮੇਰੀ
ਮਿੱਟੀ ਦਾ ਮੈਂ ਪੁੱਤਰ, ਇਸ ਦੀ ਖਾਤਿਰ, ਮਰਨੈ ਇਕ ਦਿਨ
ਲਾਹ ਭਾਂਵੇ ਸੀਸ ਹਜ਼ਾਰਾਂ, ਜੂਝੇਗੀ ਤਲਵਾਰ ਮੇਰੀ
ਦਿਲ ਦਰਿਆ ਹਾਂ , ਦਰਿਆ ਹੀ ਰਹਿਣੈ, ਖੌਫ ਨਹੀਂ ਕੋਈ
ਤਾਂਡਵ ਅੰਦਰ, ਉਂਝ ਤਾਸੀਰ ਚਾਹੇ ਠੰਡੀ ਠਾਰ ਮੇਰੀ
ਮਰ ਕੇ ਵੀ ਨਈਂ ਮਰਨਾ ਮੈਂ ,ਖੁਸ਼ ਨਾ ਹੋ, ਕੱਢ ਖ਼ਿਆਲੋਂ
ਅਮਰ ਰਹਾਂਗਾ ਦੁਨੀਆ ਤੀਕਰ, ਦੇਖ ਨਵੀਂ ਨੁਹਾਰ ਮੇਰੀ
ਕਿਉਂ ਅਫ਼ਸੋਸ ਕਰੋ ਯਾਰੋ ,ਸ਼ਾਇਰ ਏ ਕਦ ਮਰਦੇ ਨੇ
“ਬਾਲੀ” ਜੰਮਣੇ ਇਸ ਮਿੱਟੀ, ਦੇਣੀ ਖਾਕ ਖਿਲ਼ਾਰ ਮੇਰੀ
ਬਲਜਿੰਦਰ ਸਿੰਘ “ਬਾਲੀ ਰੇਤਗੜੵ”
9465129168