ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਮਾਰੀ ਪੱਟ ਤੇ ਥਾਪੀ |

26 ਸਤੰਬਰ ਨੂੰ ਟੌਰੰਗੇ ਤੋਂ ਹੋਵੇਗੀ ਸੀਜ਼ਨ ਦੇ ਪਹਿਲੇ ਟੂਰਨਾਮੈਂਟ ਦੀ ਸ਼ੁਰੂਆਤ |

ਆਕਲੈਂਡ ਨਿਊਜ਼ੀਲੈਂਡ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ): ਆਕਲੈਂਡ ਨਿਊਜ਼ੀਲੈਂਡ ਵਿਚ ਮਾਂ ਖੇਡ ਕਬੱਡੀ ਦੇ ਨਾਲ ਨਾਲ ਹੋਰ ਖੇਡਾਂ ਨੂੰ ਵੀ ਪ੍ਰਫੁਲਿਤ ਕਰਨ ਲਈ ਜਾਣੀ ਜਾਂਦੀ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਵੱਲੋਂ ਆਪਣੇ ਸਥਾਨਿਕ ਖੇਡ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ |

ਫੈਡਰੇਸ਼ਨ ਵੱਲੋਂ ਸੰਸਥਾ ਦੇ ਉੱਪ ਚੇਅਰਮੈਨ ਅਤੇ ਬੁਲਾਰੇ ਇਕਬਾਲ ਸਿੰਘ ਬੋਦਲ ਅਨੁਸਾਰ ਫੈਡਰੇਸ਼ਨ ਦੀ ਲੰਘੇ ਐਤਵਾਰ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਇਸ ਬਾਰ ਕੋਵਿਡ ਦੇ ਚੱਲਦਿਆਂ ਜਿਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਊਜ਼ੀਲੈਂਡ ਦੇ ਖੇਡ ਸੀਜ਼ਨ ਵਿਚ ਭਾਗ ਨਹੀਂ ਲੈ ਸਕਣਗੇ | ਉੱਥੇ ਹੀ ਇਸ ਬਾਰ ਲੋਕਲ ਟੂਰਨਾਮੈਂਟ ਕਰਵਾਕੇ ਕਬੱਡੀ ਪ੍ਰੇਮੀਆਂ ਦੇ ਮੋਹ ਤੇ ਅਪਣੱਤ ਨੂੰ ਕਾਇਮ ਰੱਖਣ ਦੇ ਯਤਨ ਕੀਤੇ ਜਾਣਗੇ |

ਸੰਸਥਾ ਦੇ ਸਰਪ੍ਰਸਤ ਕਸ਼ਮੀਰ ਸਿੰਘ ਹੇਅਰ ,ਚੇਅਰਮੈਨ ਪੰਮੀ ਬੋਲੀਨਾ ,ਪ੍ਰਧਾਨ ਚਰਨਜੀਤ ਸਿੰਘ ਥਿਆੜਾ ਅਤੇ ਜਰਨਲ ਸਕੱਤਰ ਦਰਸ਼ਨ ਨਿੱਝਰ ਅਨੁਸਾਰ ਫੈਡਰੇਸ਼ਨ ਵੱਲੋਂ ਟੌਰੰਗਾ ,ਟੀ ਪੁੱਕੀ ,ਹੇਸਟਿੰਗਜ਼ ,ਹੈਮਿਲਟਨ ਅਤੇ ਆਕਲੈਂਡ ਵਿਚ ਵੀ ਟੂਰਨਾਮੈਂਟ ਕਰਵਾਏ ਜਾਣਗੇ | ਜਿਸ ਤਹਿਤ ਪਲੇਠਾ ਟੂਰਨਾਮੈਂਟ ਟੌਰੰਗਾ ਵਿਖੇ 26 ਅਤੇ 27 ਸਤੰਬਰ ਨੂੰ ਗੁਰੂਦੁਆਰਾ ਕਲਗੀਧਰ ਸਾਹਿਬ ਟੌਰੰਗਾ ਦੇ ਗਰਾਊਂਡਾਂ ਵਿਚ ਹੋਵੇਗਾ |

ਇਸ ਮੌਕੇ ਇਸ ਮੀਟਿੰਗ ਵਿਚ ਗੋਪਾ ਬੈਂਸ ,ਸਿੰਦਰ ਸਮਰਾ ,ਹਰਜੀਤ ਰਾਏ ,ਭੁਪਿੰਦਰ ਪਾਸਲਾ ,ਮਨਜਿੰਦਰ ਸਹੋਤਾ ,ਕਾਂਤਾ ਧਾਲੀਵਾਲ ,ਗੋਲਡੀ ਸਹੋਤਾ ,ਤਰੁਣ ਕਾਲੀਆ ,ਜਗਦੀਪ ਜੱਜ ,ਰਾਕੇਸ਼ ਪੰਡਿਤ ,ਬਬਲੂ ਕੁਰੂਕੁਸੇਤਰ ,ਦਿਲਾਵਰ ਹਰੀਪੁਰ ,ਗੁਰਮੁਖ ਸੰਧੂ ,ਬਲਵੀਰ ਸਿੰਘ ਮੱਦੂ ,ਜਸਕਰਨ ਧਾਲੀਵਾਲ ਅਤੇ ਐਸ ਪੀ ਲਾਹੌਰੀਆ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ |

Previous articleOrdnance Factory makes bullet-resistant jackets for TN Police
Next articleਗ਼ਜ਼ਲ