ਗਲ ਲਾਇਆ

(ਸਮਾਜ ਵੀਕਲੀ)

ਐਸਾ ਤੂੰ ਗਲ ਲਾਇਆ, ਅਸੀਂ ਜਗ ਨੂੰ ਭੁਲਾਇਆ
ਹੰਝੂਆਂ ਦਾ, ਦਰਿਆ ਡੀਕ ਗਏ, ਤਾਂ ਵੀ ਦਿਲ ਤ੍ਰਿਹਾਇਆ

ਐਸਾ ਤੂੰ ਗਲ ਲਾਇਆ, ‘ਮੈਂ’ – ‘ਮੇਰੀ’ ਨੂੰ ਮੁਕਾਇਆ
ਤੇਰਾ-ਤੇਰਾ ਸਬਕ ਪੜ੍ਹਾਇਆ, ਮੇਰਾ-ਤੇਰਾ ਫ਼ਰਕ ਮਿਟਾਇਆ

ਐਸਾ ਤੂੰ ਗਲ ਲਾਇਆ, ਰੂਹਾਂ ਵਾਲਾ ਭੇਤ ਸਮਝਾਇਆ
ਮਿੱਟੀ ਹੋਇਆ ਮਿੱਟੀ ਜਾਇਆ, ਖੇਲ ਰੱਬ ਨੇ ਰਚਾਇਆ

ਐਸਾ ਤੂੰ ਗਲ ਲਾਇਆ, ਪੱਲਾ ਦੁੱਖਾਂ ਤੋਂ ਛੁਡਾਇਆ
ਘਰ ਸੁੱਖਾਂ ਦੇ ਵਿਆਹਿਆ, ਪਰਮਾਨੰਦ ਅਸੀਂ ਪਾਇਆ

ਐਸਾ ਤੂੰ ਗਲ ਲਾਇਆ, ਸੀਸ ਚਰਨੀ ਨਿਵਾਇਆ
ਦਿਸੇ ਕਣ-ਕਣ ਵਿੱਚ, ਸਾਨੂੰ ਨਾਨਕ ਦਾ ਛਾਇਆ

ਪਰਮ ‘ਪ੍ਰੀਤ’

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੇਰਵਾ
Next articleਜ਼ਿੰਦਗੀ