(ਸਮਾਜ ਵੀਕਲੀ)
ਬੇ-ਕਦਰੀ ਥੋਹਰ ਜਿਹੀ ਜ਼ਿੰਦਗ਼ੀ, ਅਾ ‘ਕੇਰਾਂ ਗਲ ਨਾਲ ਜਾਹ ਵੇ
ਸਾਨੂੰ ਰੋਹੀਅਾਂ “ਚ ਰੁਲ਼ਦਿਅਾਂ ਨੂੰ , ਬਿਲਕੁਲ ਮਾਰ ਮੁਕਾ ਜਾਹ ਵੇ
ਮੱਥੇ ਬਦਨਾਮੀ ਦੀਆਂ ਧੂੜਾਂ, ਚੰਦਨ ਦੇ ਤਿਲਕ ਲਗੇ ਜਿਉਂ
ਉਤਲੇ ਮਨੋਂ ਪੁੱਛਦੇ ਨੇ ਲੋਕੀਂ, ਤੁਸੀਂ ਵਿਲਕ ਰਹੇ ਹੋਂ ਕਿਉਂ
ਕਰ ਪੱਤੀ ਪੱਤੀ ਕਿਰਿਆਂ ਦੀ, ਆਪਣੇ ਪੈਰ ਵਿਛਾ ਜਾਹ ਵੇ
ਬੇ-ਕਦਰੀ ਥੋਹਰ ਜਿਹੀ———-#
ਖਿੜ ਖਿੜ ਸੱਤਿਆ ਨਾਸੀ ਜਿਉਂ, ਹੋਏ ਇਸ਼ਕ ‘ਚ ਕਮਲੇ
ਨਾ ਛੂਹ ਤੇਰੀ ਨਾ ਤੇਰੇ ਸਾਹਾਂ ਦੀ, ਨਾ ਲੇਖਾਂ ਵਿਚ ਗਮਲੇ
ਦੇ ਜਾਹ ਦੋ ਬੋਲ ਪਿਆਰਾਂ ਦੇ, ਨਾ ਇਉਂ ਤੜਫਾ ਅੱਗ ਲਾ ਵੇ
ਸ਼ੇ-ਕਦਰੀ ਥੋਹਰ ਜਿਹੀ——–
ਤਨਹਾ ਔੜਾਂ ਦੇ ਮਾਰੇ ਹਾਂ, ਮੁੱਠੀ ਦਮਾਂ ਦੀ ਕਿਰਦੇ ਰੇਤ
ਰੋੜ ਦਰਿਆ ਗਮ ਦੇ ਲੈ ਜਾਣੇ,ਕੰਢਿਆਂ ਜਿਉਂ ਅਗੇਤ-ਪਿਛੇਤ
ਪੱਟ ਦੇ ਪੱਲੂ ਦੇ ਨਾਲੋਂ , ਚਿੰਬੜੇ ਲੇਹੇ ਤਾਂ ਲਾਹ ਜਾਹ ਵੇ
ਬੇ-‘ਕਦਰੀ ਥੋਹਰ ਜਿਹੀ
“ਬਾਲੀ” ਜਕੜੇ ਹਾਂ ਪੈਰਾਂ ਤੋਂ, ਦੱਸ ਭਰੀਏ ਕਿੰਝ ਉਡਾਣਾਂ
ਰੋ ਰੋ ਸੁੱਧ ਬੁੱਧ ਗੁਆ ਬੈਠੇ, ਇਉਂ ਮੁੱਕ ਦਮਾਂ ਨੇ ਜਾਣਾ
“ਰੇਤਗੜ “ਸੰਤਾਪ ਦੇ ਪਿੰਜਰ, ਤੋੜ ਚਾਹੁੰਦੇ ਉਡ ਜਾਣਾ
ਬੇ-ਕਦਰੀ ਥੋਹਰ ਜਿਹੀ ਜ਼ਿੰਦਗ਼ੀ–‘———-
ਬਲਜਿੰਦਰ ਸਿੰਘ “ਬਾਲੀ ਰੇਤਗੜੂ”
94651-29168