ਗਲਤੀ ਦੀ ਗੱਲ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਦੇਖਦੇ ਜਾਓ ਲੋਕੋ, ਹਜੇ ਤਾ ਕੁਸ ਵੀ ਨਹੀਂ ਹੋਇਆ
ਦੇਸ਼ ਦਾ ਵੇਚਣਾ, ਬਹੁਤ ਕੁਸ ਬਾਕੀ ਆ
ਨਾ ਖ਼ਰੇ ਅੱਜ ਤੱਕ ਉੱਤਰੇ,ਨਾ ਹੀ ਉੱਤਰਾਂਗੇ
ਚੱਲਾਂਗੇ ਉੱਲਟ,ਜੋ ਗੱਲ ਅਸੀਂ ਆਖੀ ਆ
ਕੋਈ ਸਵਿਧਾਨ ਨੀ ਛੱਡਣਾ,ਨਾ ਕੋਈ ਹੱਕ
ਲੋਕਤੰਤਰ ਨਹੀਂ,ਤਾਨਾਸ਼ਾਹੀ ਮਾਪੀ ਆ
ਤੇਰੇ ਵਿੱਚ ਭਰਗੀ ਹਾਉਮੇਂ,ਮੈਂ ਹੀ ਮੈਂ ਹਾਂ
ਤੇਰੀ ਹਰ ਚਾਲ ਮਾੜੀ ਤੇ ਸਿਆਸੀ ਆ
ਕੁਦਰਤ ਤੇ ਵਕਤ ਨੂੰ ਤੂੰ ਮਾਰਦਾਂ ਫਿਰਦੈਂ ਠੋਕਰਾਂ
ਅਰਸਾਂ ਤੋਂ ਫਰਸ਼ ਦਿਖਾਉਂਦਾ,ਵਕਤ ਬਿਆਪੀ ਆ
ਬਸ ਦਿਖਾਵਾ ਜਪਦਾ ਫਿਰੇ ਤੂੰ ਰਾਮ,ਹਰੇ ਹਰੇ
ਧਰਮਾਂ ਤੇ ਲੜਾਉਣਾਂ,ਸਮਝੀਂ ਤੇਰੀ ਚਲਾਕੀਂ ਆ
ਹੁਣ ਦੇਸ਼ ਨੂੰ ਡੋਂਬਣ ਲੱਗਾੵ ‘ਪਿੱਛੇ ਡੋਬਿਆਂ ਜੀਵਨਸਾਥੀ ਆ
ਜਿਸਨੂੰ ਮੁਹੱਬਤ, ਹੈ ਹੀ ਨਹੀ,ਆਪਣਿਆਂ ਨਾਲ
ਉਹ ਪਬਲਿਕ ਦੀ ,ਕੀ ਕਰੂਗਾ ਰਾਖੀ ਆ
ਸੰਧੂ ਕਲਾਂ ਜਨ ਬੋਲੇ, ਰੋਵੇ ਤੇ ਪਸਤਾਵੇ
ਵੋਟਾਂ ਦੇਕੇ ਗਲਤੀ ਦੀ ਗੱਲ,ਆਖੀ ਆ
           ਜੋਗਿੰਦਰ ਸਿੰਘ ਸੰਧੂ
ਕਲਾਂ ( ਬਰਨਾਲਾ)
Previous articleIsrael’s total Covid-19 cases surpass 7,00,000
Next articleTimeline of insurrection at the heart of Trump’s 2nd trial