ਗਜ਼ਲ਼

ਬਲਜਿੰਦਰ ਸਿੰਘ "ਬਾਲੀ ਰੇਤਗੜੵ "

ਬਾਰੂਦ ਵਿਛਾ ਕੇ ਚਾਲਾਂ ਦਾ, ਹਾਕਮ ਜੜੵ ਸਾਡੀ ਪੁੱਟ ਰਹੇ
ਮਾਚਿਸ ਦੀ ਤੀਲੀ ਤੇ ਤੀਲੀ, ਹਨ ਸਾੜਨ ਖਾਤਿਰ ਸੁੱਟ ਰਹੇ

ਮੈਂ ਮੈਂ ਤੋਂ ਬਿਨ ਗੱਲ ਨਹੀਂ ਹੈ, ਨਾ ਰੁਤਵੇ ਤੁਲ ਕਾਰਗੁਜ਼ਾਰੀ
ਭੁੱਖੇ ਮੰਗਣ ਰੋਟੀ ਜਦ ਜਦ, ਮੂੰਹ ਸਿਉਂ ਕੇ ਗਲ ਹੀ ਘੁੱਟ ਰਹੇ

ਡੋਬ ਰਹੇ ਨੇ ਬੇੜਾ ਬਾਂਦਰ , ਕਰਜ਼ ਚੜਾ ਕੇ ਖੇਡ ਬਣਾ ਕੇ
ਖੁਦ ਦੇ ਸ਼ਮਲੇ ਰੰਗੀ ਜਾਂਦੇ, ਦੇ ਰੰਗਤ ਕੈਸੀ ਪੁੱਠ ਰਹੇ

ਮੁਫ਼ਤ ਖਜ਼ਾਨੇ ਖੋਲ ਰਹੇ ਨੇ, ਆਟੇ ਦਾਲਾਂ ਬਿਜਲੀ ਦੇ ਦੇ
ਨੀਅਤ ਕੀ ਹੈ ਅਪਣੇ ਮੂੰਹੋ, ਖੁਦ ਬੋਲ ਚੁਰਾਹੇ ਫੁੱਟ ਰਹੇ

ਅਧਿਕਾਰ ਕਨੂੰਨੀ ਹੱਕ ਕਿਵੇਂ, ਖੋਹਣ ਜਬਰੀ ਲੱਗੇ ਨੇਤਾ
ਫੁੱਫੜ ਆਖਣ ਵੋਟ ਸਮੇਂ ਤਾਂ, ਉਂਝ ਨਿੱਤ ਚੁਰਾਹੇ ਕੁੱਟ ਰਹੇ

ਸੁਹਜ ਸਿਆਣਪ ਨਾ ਹੈ ਲਿਆਕਤ, ਨਾ ਹਨ ਅਹੁਦੇ ਦੇ ਹੀ ਕਾਬਿਲ
ਇਕ ਦੂਜੇ ਨੂੰ ਲਤੜ ਦਰੜ ਕੇ, ਆ ਭੂੰਡਾਂ ਵਾਗੂੰ ਗੁੱਟ ਰਹੇ

ਪਾਗ਼ਲ ਸਮਝਣ ਵੋਟਰ ਨੂੰ ਸਭ, ਹਲ਼ਕੇ ਫਿਰਦੇ ਭੌਕੀਂ ਜਾਂਦੇ
ਹੱਡਾ ਰੋੜੀ ਦੇ ਕੁੱਤੇ ਜਿਉਂ, ਹਨ ਇਕ ਦੂਜੇ ਤੇ ਟੁੱਟ ਰਹੇ

ਚਿੱਕੜ ਅੰਦਰ ਧਸ ਚੁੱਕੇ ਨੇ, ਸਭ ਰਾਜ ਬਣਾ ਕੇ ਜੰਗਲ ਦਾ
ਜੀਜੇ ,ਸਾਲੇ ,ਪਿਉ ,ਪੁੱਤਰ ਮਿਲ, ਮਾਂਜ ਭਤੀਜੇ ਲੁੱਟ ਰਹੇ

ਦੀਵੇ ਬਾਲ ਜਦੋਂ ਸ਼ਬਦਾਂ ਦੇ , ਚਾਹੇ “ਬਾਲੀ” ਚਾਨਣ ਵੰਡਣਾ
ਤੋੜ ਅਦਾਲਤ ਅੰਦਰ ਕਲਮਾਂ, ਬੁੱਕ ਉਜਾੜਾਂ ਦੇ ਉੱਠ ਰਹੇ

ਬਲਜਿੰਦਰ ਸਿੰਘ “ਬਾਲੀ ਰੇਤਗੜੵ “

+919465129168
+917087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਗਾ ਤੂੰ
Next articleਬੱਸ ਅੱਡਾ ਭਾਣੋ ਲੰਗਾ ਵਿਖੇ ਸਤਿਸੰਗ ਅਤੇ ਕਲੱਬਾਂ ਦੇ ਕਬੱਡੀ ਮੈਚ 5 ਨੂੰ