ਨਵੀਂ ਦਿੱਲੀ (ਸਮਾਜਵੀਕਲੀ) : ਊੱਘੀ ਕਲੀਨਿਕਲ ਵਿਗਿਆਨੀ ਅਤੇ ਟਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਦੀ ਕਾਰਜਕਾਰੀ ਨਿਰਦੇਸ਼ਕ ਗਗਨਦੀਪ ਕੰਗ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਹੈ। ਲਾਗ ਦੇ ਫੈਲਾਅ, ਵਿਕਾਸ ਤੇ ਰੋਕਥਾਮ ਅਤੇ ਭਾਰਤ ਵਿੱਚ ਬੱਚਿਆਂ ’ਤੇ ਇਸ ਦੇ ਪ੍ਰਭਾਵਾਂ ਬਾਰੇ ਅੰਤਰ-ਵਿਸ਼ਾ ਖੋਜ ਲਈ ਜਾਣੀ ਜਾਂਦੀ ਕੰਗ ਪਹਿਲੀ ਭਾਰਤੀ ਮਹਿਲਾ ਹੈ, ਜੋ ਰੌਇਲ ਸੁਸਾਇਟੀ ਆਫ ਲੰਡਨ ਵਿੱਚ ਫੈਲੋ ਵਜੋਂ ਸ਼ਾਮਲ ਹੈ। ਗਗਨਦੀਪ ਕੰਗ ਕਰੋਨਾਵਾਇਰਸ ਦੇ ਵੈਕਸੀਨ ਊਮੀਦਵਾਰਾਂ ਲਈ ਆਲਮੀ ਜਥੇਬੰਦੀ ‘ਕੋਲੀਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈੱਸ’ ਨਾਲ ਵੀ ਜੁੜੀ ਹੋਈ ਹੈ। ਬਿਆਨ ਵਿੱਚ ਦੱਸਿਆ ਗਿਆ ਕਿ ਊਨ੍ਹਾਂ ਪਰਿਵਾਰਕ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।
HOME ਗਗਨਦੀਪ ਕੰਗ ਨੇ ਟੀਐੱਚਐੱਸਟੀਆਈ ਦੀ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਛੱਡਿਆ