ਮਹਿਤਪੁਰ – (ਨੀਰਜ ਵਰਮਾ) ਐਮ. ਐਲ .ਏ. ਹਲਕਾ ਸ਼ਾਹਕੋਟ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵੱਲੋਂ ਦਫਤਰ ਮਾਰਕੀਟ ਕਮੇਟੀ ਮਹਿਤਪੁਰ ਵਿਖੇ ਖੇਤੀਬਾੜੀ ਹਾਦਸੇ ਦੇ ਸ਼ਿਕਾਰ ਕਿਸਾਨ ਵਰਿਆਮ ਸਿੰਘ ਪਿੰਡ ਵੇਹਰਾ ਜਿਹਨਾਂ ਦੀ ਮੌਤ ਖੇਤ ਚ ਕੰਮ ਕਰਦੇ ਟਰੈਕਟਰ ਪਲਟਣ ਕਾਰਨ ਹੋਈ ਸੀ ਦੀ ਪਤਨੀ ਹਰਬੰਸ ਕੌਰ ਨੂੰ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਦੋ ਲੱਖ ਰੁਪਏ ਮੁਆਵਜੇ ਵਜੋਂ ਚੈੱਕ ਦਿੱਤਾ ਗਿਆ।
ਇਸ ਮੌਕੇ ਉਹਨਾਂ ਨਾਲ ਹਰਮੇਸ਼ ਲਾਲ ਪ੍ਰਧਾਨ, ਸੁਖਵਿੰਦਰ ਸਿੰਘ ਲੰਬੜਦਾਰ ਵੇਹਰਾ, ਕੁਲਬੀਰ ਮਹਿਸਮਪੁਰ, ਰਾਜ ਕੁਮਾਰ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ, ਕਸ਼ਮੀਰੀ ਲਾਲ, ਮਹਿੰਦਰਪਾਲ ਸਿੰਘ ਟੁਰਨਾ, ਪਰਸ਼ੋਤਮ ਲਾਲ,ਹਰਜੀਤ ਸਿੰਘ ਖਹਿਰਾ ਸਕੱਤਰ ਮਾਰਕੀਟ ਕਮੇਟੀ ਮਹਿਤਪੁਰ, ਮਨਦੀਪ ਸਿੰਘ ਲੇਖਾਕਾਰ, ਜਸਵਿੰਦਰ ਸਿੰਘ ਮੰਡੀ ਸੁਪਰਵਾਈਜਰ, ਅਮ੍ਰਿੰਤਪਾਲ ਸਿੰਘ ਕਲਰਕ ਮਾਰਕੀਟ ਕਮੇਟੀ, ਪਰਮਜੀਤ ਸਿੰਘ ਭਾਟੀਆ ਆੜਤੀਆਂ, ਜਗਦੀਸ਼ ਮਿਗਲਾਣੀ ਤੇ ਅਜੇ ਸੂਦ ਆਦਿ ਮੌਜੂਦ ਸਨ।