ਖੇਤੀ ਵਿਭਾਗ ਵਲੋਂ ਲਾਈਆਂ ਗਈਆਂ 12 ਖੇਤ ਪ੍ਰਦਰਸ਼ਨੀਆਂ

ਕਪੂਰਥਲਾ, 5 ਅਗਸਤ (ਕੌੜਾ)  (ਸਮਾਜ ਵੀਕਲੀ) – ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਤਹਿਸੀਲ ਵਿੱਚ ਵੱਖ ਵੱਖ ਪਿੰਡਾਂ ਵਿੱਚ 12ਖੇਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ।ਖੇਤੀਬਾੜੀ ਮਹਿਕਮੇ ਨੇ ਬਿਨਾਂ ਕੱਦ ਕਰਕੇ ਝੋਨਾ ਬੀਜੇ ਜਾ ਸਕਣ ਵਾਲੀ ਸਿੱਧੀ ਬਿਜਾਈ ਅਤੇ ਫ਼ਸਲੀ ਵਿਭਿੰਨਤਾ ਲਈ ਮੱਕੀ ਦੀਆਂ ਖੇਤ ਪ੍ਰਦਰਸ਼ਨੀਆਂ ਲਗਾਈਆਂ ਤਾਂ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਪ੍ਰਤੀ ਉਤਸ਼ਾਹਿਤ ਹੋ ਸਕਣ ।

ਖੇਤੀਬਾੜੀ ਤਕਨਾਲੋਜੀ ਮੈਨੇਜਰ ਮਨਜਿੰਦਰ ਸਿੰਘ ਅਤੇ ਹਰਜੋਤ ਸਿੰਘ ਨੇ ਦੱਸਿਆ ਕਿ ਨਾਜਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਜਸਬੀਰ ਸਿੰਘ ਖੇਤੀਬਾੜੀ ਅਫ਼ਸਰ ਸੁਲਤਾਨਪੁਰ ਲੋਧੀ ਦੀ ਰਹਿਨੁਮਾਈ ਹੇਠ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਖੇਤ ਪ੍ਰਦਰਸ਼ਨੀਆਂ ਦੇ ਲਗਾਤਾਰ ਦੌਰੇ ਕਰਕੇ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ ਸਮੇਂ ਸਮੇਂ ਤੇ ਇਨ੍ਹਾਂ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਜਾਣਿਆ ਜਾ ਸਕੇ ਅਤੇ ਇਸ ਫੀਡਬੈਕ ਨੂੰ ਖੋਜ ਕੇਂਦਰਾਂ ਤੱਕ ਪਹੁੰਚਾ ਕੇ ਲੋੜੀਂਦੇ ਸੁਧਾਰ ਕੀਤੇ ਜਾ ਸਕਣ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੌਰਿਆਂ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਤਕਨੀਕੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ।

ਮੱਕੀ ਦੀ ਫ਼ਸਲ ਵਿੱਚ ਫਾਲ ਆਰਵੀ ਵਰਮਾ ਅਤੇ ਝੋਨੇ ਵਿੱਚ ਪੱਤਾ ਲਪੇਟ ਅਤੇ ਤਣਾ ਛੇਦਕ ਸੁੰਡੀ ਦੇ ਹਮਲੇ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਹਮਲੇ ਦੀ ਸੂਰਤ ਵਿੱਚ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮਹਿਕਮੇ ਵੱਲੋਂ ਝੋਨੇ ਵਿੱਚ ਵੱਧ ਫੋਟ ਕਰਨ ਦੇ ਨਾਂ ਤੇ ਵੇਚੀਆਂ ਜਾ ਰਹੀਆਂ ਦਾਣੇਦਾਰ ਦਵਾਈਆਂ ਦੀ ਸਿਫਾਰਿਸ਼ ਨਹੀਂ ਕੀਤੀ ਗਈ ਇਸ ਕਰਕੇ ਝੋਨੇ ਵਿੱਚ ਦਾਣੇਦਾਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।ਇਸ ਮੌਕੇ ਹੁਕਮ ਸਿੰਘ ਨੂਰੋਵਾਲ ਨਿਸ਼ਾਨ ਸਿੰਘ ਪੱਸਣ ਕਦੀਮ ਜਸਕੀਰਤ ਸਿੰਘ ਵਡੇਲ ਕਦੀਮ ਸੁਰਿੰਦਰ ਸਿੰਘ ਮੰਗੂਪੁਰ ਬਿਕਰਮਜੀਤ ਸਿੰਘ ਤਲਵੰਡੀ ਚੌਧਰੀਆਂ ਆਦਿ ਮੌਜੂਦ ਸਨ

Previous articleਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਨਿਹੰਗ ਸਿੰਘ ਨੌਜਵਾਨ ਦੀ ਮੌਤ
Next articleश्री गुरु हरकृष्ण पब्लिक स्कूल आर.सी.एफ के अध्यापकों और बच्चों के अभिभावकों के बीच ऑनलाइन बैठक आयोजित